ਕਿਸਾਨ ਜਥੇਬੰਦੀਆਂ ਵੱਲੋਂ 29 ਨੂੰ ਸੰਸਦ ਵੱਲ ਕੂਚ ਕਰਨ ਦਾ ਐਲਾਨ

ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ 29 ਨਵੰਬਰ ਨੂੰ ਸੰਸਦ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ 9 ਮੈਂਬਰੀ ਕਮੇਟੀ ਨੇ ਇਕ ਬੈਠਕ ’ਚ ਇਹ ਫ਼ੈਸਲਾ ਲਿਆ। ਇਸ ਫ਼ੈਸਲੇ ਤਹਿਤ 29 ਨਵੰਬਰ ਨੂੰ ਗਾਜ਼ੀਪੁਰ ਬਾਰਡਰ ਤੇ ਟਿਕਰੀ ਬਾਰਡਰ ਤੋਂ 500/500 ਕਿਸਾਨ ਟਰੈਕਟਰਾਂ ਸਮੇਤ ਸੰਸਦ ਭਵਨ ਲਈ ਰਵਾਨਾ ਹੋਣਗੇ। ਜਿਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ, ਉਥੇ ਹੀ ਇਹ ਸਾਰੇ ਕਿਸਾਨ ਧਰਨੇ ’ਤੇ ਬੈਠ ਜਾਣਗੇ।

Leave a Reply

Your email address will not be published. Required fields are marked *