36000 ਮੁਲਾਜ਼ਮ ਪੱਕੇ ਹੋਣਗੇ, ਰੇਤ ਦਾ ਰੇਟ 5.50 ਰੁਪਏ

ਚੰਡੀਗੜ੍ਹ : ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੰਦਿਆਂ 36000 ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ। ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿਚ ਇਸ ਸੰਬੰਧੀ ਬਿੱਲ ਲਿਆਂਦਾ ਜਾਵੇਗਾ ਅਤੇ 36000 ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਰੇਤ ਦੀ ਕੀਮਤ ਤੈਅ ਕਰਦੇ ਹੋਏ ਖੁਦਾਈ ਅਤੇ ਭਰਾਈ ਦਾ ਰੇਟ 5.50 ਰੁਪਏ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਰੇਟ ਵਿਚ ਜ਼ਮੀਨ ਮਾਲਕ ਦੇ ਰੇਟ, ਖੁਦਾਈ ਅਤੇ ਭਰਾਈ ਵੀ ਹੈ। ਰਸਤਾ ਠੇਕੇਦਾਰ ਬਣਾ ਕੇ ਦੇਵੇਗਾ। ਉਨ੍ਹਾਂ ਕਿਹਾ ਕਿ ਠੇਕਾ 31 ਮਾਰਚ ਤੱਕ ਦਿੱਤਾ ਗਿਆ ਹੈ। ਇਸ ਲਈ ਅਜੇ ਇਹ ਲਾਗੂ ਨਹੀਂ ਹੋਵੇਗਾ। ਅਗਲੇ ਸਾਲ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਨੇ ਆਪਣੇ ਖੇਤ ਵਿਚ ਕੁੱਝ ਕਰਨਾ ਹੁੰਦਾ ਸੀ ਤਾਂ ਉਸ ਤੋਂ ਰਾਇਲਟੀ ਮੰਗੀ ਜਾਂਦੀ ਸੀ। ਜਿਮੀਂਦਾਰ 3 ਫੁੱਟ ਤੱਕ ਆਪਣੀ ਜ਼ਮੀਨ ਤੋਂ ਮਿੱਟੀ ਬਿਨਾਂ ਇਜਾਜ਼ਤ ਚੁੱਕ ਸਕਦਾ ਹੈ। ਇੱਟ-ਭੱਠਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕੀਤਾ ਗਿਆ ਹੈ। ਭੱਠਾ ਮਾਲਕ ਸਿੱਧੀ ਜਿਮੀਂਦਾਰ ਤੋਂ ਮਿੱਟੀ ਲੈ ਸਕੇਗਾ।
ਡੀ. ਸੀ. ਰੇਟ 415 ਰੁਪਏ ਕੀਤਾ : ਪੰਜਾਬ ’ਚ ਡੀਸੀ ਰੇਟ ਘੱਟ ਹੈ। ਇਸ ਲਈ 415 ਰੁਪਏ ਮਿਨਿਮਮ ਵੇਜ ਇਕ ਮਾਰਚ 2020 ਤੋਂ ਵਧੇਗਾ। ਇਸ ਦੇ ਪਿੱਛੇ ਬਕਾਏ ਵੀ ਮਿਲਣਗੇ ਤੇ ਅੱਗੇ ਵੀ ਇਹੀ ਰੇਟ ਰਹੇਗਾ। ਇਹ ਸਰਕਾਰੀ ਅਤੇ ਪ੍ਰਾਈਵੇਟ ’ਤੇ ਵੀ ਲਾਗੂ ਹੋਵੇਗਾ। ਪੰਜਾਬ ਇੰਸਟੀਚਿਊਟ ਤੇ ਹੋਰ ਬਿਲਡਿੰਗ ਐਕਟ 2011 ਤੋਂ ਲਾਗੂ ਹੈ। 2012 ਤੋਂ ਇਹ ਟੈਕਸ ਮਾਫ ਕਰ ਦਿੱਤਾ ਹੈ। ਅੱਗੇ ਤੋਂ ਇਹ ਟੈਕਸ ਨਹੀਂ ਲੱਗਣਗੇ। ਕੰਪਾਊਡੇਬਲ ਬਿਲਡਿੰਗ ਲੀਗਲਾਈਜ਼ ਕਰਨ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *