ਕਾਂਗਰਸ ’ਚ ਸ਼ਾਮਲ ਹੋਈ ‘ਆਪ’ ਦੀ ਰੂਬੀ

ਚੰਡੀਗੜ੍ਹ : ‘ਆਪ’ ਤੋਂ ਅਸਤੀਫਾ ਦੇਣ ਤੋਂ ਬਾਅਦ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਰੂਬੀ ਨੇ ਕਿਹਾ ਕਿ ‘ਆਪ’ ‘ਚ ਉਨ੍ਹਾਂ ਦਾ ਦਮ ਘੁੱਟ ਰਿਹਾ ਸੀ ਕਿਉਂਕਿ ਪੰਜਾਬ ‘ਆਪ’ ‘ਤੇ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦਾ ਕੰਟਰੋਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਰਾਖਵੇਂ ਹਲਕੇ ਤੋਂ ਦੇਰ ਰਾਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਗੌਰਤਲਬ ਹੈ ਕਿ ਬੀਬਾ ਰੂਬੀ ਲੰਮੇ ਅਰਸੇ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਸੀ। 29 ਅਕਤੂਬਰ ਨੂੰ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਫੇਰੀ ਮੌਕੇ ਵੀ ਉਹ ਨਾਦਾਰਦ ਰਹੇ। ਪਾਰਟੀ ਤੋਂ ਵਿੱਥ ਬਣਾਏ ਜਾਣ ਤੋਂ ਉਨ੍ਹਾਂ ਦੇ ਸਿਆਸੀ ਪਾਲ਼ਾ ਬਦਲਣ ਦੀਆਂ ਕਿਆਸਰਾਈਆਂ ਰਾਜਨੀਤਕ ਹਲਕਿਆਂ ’ਚ ਜ਼ੋਰਾਂ ’ਤੇ ਸਨ।

Leave a Reply

Your email address will not be published. Required fields are marked *