ਗੁਰਪੁਰਬ ’ਤੇ ਖੁੱਲ੍ਹ ਸਕਦਾ ਹੈ ਕਰਤਾਰਪੁਰ ਲਾਂਘਾ, ਪੰਜਾਬ ਭਾਜਪਾ ਆਗੂ ਮੋਦੀ ਨੂੰ ਮਿਲੇ

ਨਵੀਂਂ ਦਿੱਲੀ : ਭਾਰਤ-ਪਾਕਿ ਵਿਚਾਲੇ ਬੰਦ ਕਰਤਾਰਪੁਰ ਲਾਂਘਾ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੁੱਲ੍ਹ ਸਕਦਾ ਹੈ। ਇਹ ਸੰਕੇਤ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਗਏ ਭਾਜਪਾ ਆਗੂਆਂ ਨੇ ਇਹ ਮੁੱਦਾ ਉਨ੍ਹਾਂ ਦੇ ਸਾਹਮਣੇ ਉਠਾਇਆ ਹੈ। ਜਿਸ ‘ਤੇ ਪ੍ਰਧਾਨ ਮੰਤਰੀ ਨੇ ਇਸ ‘ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਭਾਜਪਾ ਨੇਤਾ ਕੱਲ ਸ਼ਾਮ ਨੂੰ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਕਰੋਨਾ ਕਾਰਨ ਪਿਛਲੇ ਸਾਲ ਤੋਂ ਕਰਤਾਰਪੁਰ ਲਾਂਘਾ ਬੰਦ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਵਿਰੋਧੀ ਅਕਾਲੀ ਦਲ ਵੀ ਇਸ ਨੂੰ ਲੈ ਕੇ ਮੁੱਦਾ ਉਠਾ ਰਹੇ ਹਨ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਪੁਸ਼ਟੀ ਕੀਤੀ ਕਿ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੇ, ਇਸ ਲਈ ਇਹ ਮੰਗ ਉਠਾਈ ਗਈ ਹੈ।

Leave a Reply

Your email address will not be published. Required fields are marked *