ਨਵਜੋਤ ਸਿੱਧੂ ਖਿਲਾਫ਼ ਚੋਣ ਨਹੀਂ ਲੜਣਗੇ ਕੈਪਟਨ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਚੋਣ ਨਹੀਂ ਲੜਨਗੇ। ‘ਪੰਜਾਬ ਦਾ ਕੈਪਟਨ’ ਨਾਂ ਦੇ ਫੇਸਬੁੱਕ ਪੇਜ਼ ’ਤੇ ਉਨ੍ਹਾਂ ਐਲਾਨ ਕੀਤਾ ਕਿ ਮੈਂ ਪਟਿਆਲਾ ਤੋਂ ਚੋਣ ਲੜਾਂਗਾ। ਪਟਿਆਲਾ 400 ਸਾਲਾਂ ਤੋਂ ਉਸ ਦੇ ਨਾਲ ਰਿਹਾ ਹੈ। ਪਟਿਆਲਾ ਉਨ੍ਹਾਂ ਦੀ ਰਿਆਸਤ ਸੀ। ਮੈਂ ਸਿੱਧੂ ਦੀ ਖਾਤਰ ਪਟਿਆਲਾ ਨਹੀਂ ਛੱਡਾਂਗਾ। ਕੈਪਟਨ ਦਾ ਇਹ ਨੁਕਤਾ ਇਸ ਲਈ ਅਹਿਮ ਹੈ ਕਿਉਂਕਿ ਹੁਣ ਤੱਕ ਉਹ ਕਹਿੰਦੇ ਰਹੇ ਹਨ ਕਿ ਉਹ ਸਿੱਧੂ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਣ ਨਹੀਂ ਦੇਣਗੇ। ਇਸ ਤੋਂ ਬਾਅਦ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਪਾਰਟੀ ਰਾਹੀਂ ਵਿਧਾਨ ਸਭਾ ਚੋਣਾਂ ਲੜਨਗੇ। ਖੇਤੀ ਕਾਨੂੰਨਾਂ ਦੀ ਵਾਪਸੀ ਨਾਲ ਕਿਸਾਨ ਅੰਦੋਲਨ ਖ਼ਤਮ ਹੋਣ ਦੀ ਉਮੀਦ ਹੈ। ਅਜਿਹੇ ਵਿੱਚ ਕੈਪਟਨ ਵੱਲੋਂ ਭਾਜਪਾ ਨਾਲ ਸੀਟ ਵੰਡਣ ਦੀ ਸ਼ਰਤ ਵੀ ਪੂਰੀ ਹੁੰਦੀ ਹੈ।

Leave a Reply

Your email address will not be published. Required fields are marked *