ਕਾਂਗਰਸ ਵੱਲੋਂ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ: ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਪਾਰਟੀ ਿਵਰੋਧੀ ਕਾਰਗੁਜ਼ਾਰੀ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਲਿਖਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਾਨੂੰ ਪਟਿਆਲਾ ਦੇ ਕਾਂਗਰਸ ਦੇ ਵਰਕਰਾਂ, ਵਿਧਾਇਕਾਂ ਤੇ ਆਗੂਆਂ ਰਾਹੀਂ ਤੁਹਾਡੀ ਪਾਰਟੀ ਵਿਰੋਧੀ ਕਾਰਗੁਜ਼ਾਰੀ ਸਬੰਧੀ ਲਗਾਤਾਰ ਰਿਪੋਰਟਾਂ ਮਿਲ ਰਹੀਆਂ ਹਨ। ਜਦੋਂ ਤੋਂ ਤੁਹਾਡੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਹੈ ਉਸੇ ਸਮੇਂ ਤੋਂ ਇਹ ਸੂਚਨਾਵਾਂ ਆ ਰਹੀਆ ਹਨ। ਅਸੀਂ ਤੁਹਾਡੇ ਵੱਲੋਂ ਆਪਣੇ ਪਤੀ ਦੀ ਪਾਰਟੀ ਦਾ ਪੱਖ ਲੈਣ ਦੇ ਜ਼ਿਕਰ ਬਾਰੇ ਵੀ ਜਾਣੂੰ ਹਾਂ। ਕਿਰਪਾ ਕਰਕੇ 7 ਦਿਨਾਂ ਦੇ ਸਮੇਂ ਦੇ ਵਿੱਚ ਆਪਣਾ ਪੱਖ ਸਪੱਸ਼ਟ ਕਰੋ ਨਹੀਂ ਤਾਂ ਪਾਰਟੀ ਜ਼ਰੂਰੀ ਅਨੁਸਾਸ਼ਨੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ।