ਨਕਸਲੀ ਅੱਤਵਾਦੀਆਂ ਨੂੰ ਫੰਡ ਮੁਹੱਈਆ ਕਰਵਾਉਣ ਵਾਲਾ ਕਾਰੋਬਾਰੀ ਐੱਨਆਈਏ ਵੱਲੋਂ ਗ੍ਰਿਫ਼ਤਾਰ

ਕੋਲਕਾਤਾ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਾਓਵਾਦੀਆਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ੲੇਜੰਸੀ ਦੀ ਰਾਂਚੀ ਯੂਨਿਟ ਦੀ ਇੱਕ ਟੀਮ ਨੇ ਕੋਲਕਾਤਾ ਪੁਲੀਸ ਦੀ ਮਦਦ ਨਾਲ ਸਾਲਟ ਲੇਕ ਦੇ ਡੀਏ ਬਲਾਕ ਵਿੱਚ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਏਜੰਸੀ ਦੇ ਅਧਿਕਾਰੀ ਨੇ ਕਿ ਇਹ ਵਿਅਕਤੀ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਕਾਰੋਬਾਰ ਕਰ ਰਿਹਾ ਸੀ ਅਤੇ ਮਾਓਵਾਦੀ ਸਮੂਹਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਂਦਾ ਸੀ। ਉਸ ਨੂੰ ਪੁੱਛ ਪੜਤਾਲ ਲਈ ਰਾਂਚੀ ਲਿਜਾਇਆ ਜਾਵੇਗਾ।