ਪੰਜਾਬਣ ਨੌਕਰਾਣੀ ’ਤੇ ਜ਼ੁਲਮ ਢਾਹੁਣ ਵਾਲਾ ਜੋੜਾ ਦੋਸ਼ੀ ਕਰਾਰ

ਸਿੰਗਾਪੁਰ : ਸਿੰਗਾਪੁਰ ਦੀ ਅਦਾਲਤ ਨੇ ਪੰਜਾਬੀ ਘਰੇਲੂ ਨੌਕਰਾਣੀ ਅਮਨਦੀਪ ਦਾ ਸਰੀਰਕ ਸੋਸ਼ਣ ਕਰਨ ਦੇ ਮਾਮਲੇ ਵਿੱਚ ਜੋੋੜੇ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਮਨਦੀਪ ਨੇ ਜੋੜੇ ਦੇ ਘਰੋਂ ਭੱਜਣ ਤੋਂ ਪਹਿਲਾਂ ਦੋ ਮਹੀਨਿਆਂ ਤੱਕ ਕੰਮ ਕੀਤਾ ਸੀ। ਮਾਲਕ ਤੇ ਉਸਦੀ ਪਤਨੀ ਨੇ ਅਮਨਦੀਪ ਨਾਲ ਦੋ ਸਾਲ ਦਾ ਇਕਰਾਰ ਕਰਕੇ ਨੌਕਰੀ ’ਤੇ ਰੱਖਿਆ ਸੀ ਤੇ 287 ਡਾਲਰ ਤਨਖਾਹ ਤੈਅ ਕੀਤੀ ਸੀ। 9 ਨਵੰਬਰ ਤੋਂ 31 ਦਸਬੰਰ 2016 ਤੱਕ ਉਸ ਨੇ ਘਰ ਵਿੱਚ ਕੰਮ ਕੀਤਾ। ਉਸ ਨੇ ਦੱਸਿਆ ਕਿ ਫਰਾਹ ਨੇ ਉਸ ’ਤੇ ਬਹੁਤ ਜ਼ਲਮ ਢਾਹੇ। ਉਹ ਝਾੜੂ, ਬੇਲਣ ਤੇ ਜੋ ਵੀ ਉਸ ਦੇ ਹੱਥ ਵਿੱਚ ਸਾਮਾਨ ਆਇਆ ਊਸ ਨਾਲ ਉਹ ਉਸ ਨੂੰ ਮਾਰਦੀ ਸੀ। ਕਦੇ ਕਦੇ ਉਹ ਚਿਮਟਾ ਗਰਮ ਕਰਕੇ ਉਸ ਨੂੰ ਦਾਗਦੀ ਸੀ। ਉਹ ਜੁਲਮ ਤੋਂ ਬਚਣ ਲਈ ਘਰ ਦੀ ਖਿੜਕੀ ਵਿੱਚੋਂ ਨਿਕਲੀ ਸੀ।