ਅੰਮ੍ਰਿਤਸਰ: ਚਿੱਤਰਾ ਸਿਨੇਮਾ ਕੋਲ ਦੋ ਵਿਅਕਤੀਆਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

ਅੰਮ੍ਰਿਤਸਰ: ਥਾਣਾ ਰਾਮਬਾਗ ਹੇਠ ਆਉਂਦੇ ਇਲਾਕੇ ਚਿੱਤਰਾ ਸਿਨੇਮਾ ਦੇ ਕੋਲ ਅੱਜ ਤੜਕੇ ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਸ਼ਨਾਖਤ ਰਿਸ਼ਭ ਵਾਸੀ ਕਾਠੀਆਂ ਵਾਲਾ ਬਾਜ਼ਾਰ ਅਤੇ ਜਗਦੀਸ਼ ਵਾਸੀ ਖੂਹ ਬੰਬੇਵਾਲਾ ਵਜੋਂ ਹੋਈ ਹੈ। ਇਹ ਹਮਲਾ ਤਿੰਨ ਲੁਟੇਰਿਆਂ ਵੱਲੋਂ ਇਨ੍ਹਾਂ ਨੂੰ ਲੁੱਟਣ ਦੇ ਇਰਾਦੇ ਨਾਲ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ। ਪੁਲੀਸ ਵੱਲੋਂ ਇਸ ਮਾਮਲੇ ਵਿਚ ਨੌਜਵਾਨ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦਾ ਨਾਂ ਦੀਕਸ਼ਤ ਸ਼ਰਮਾ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਰਿਸ਼ਭ ਦੀ ਤਬੀਅਤ ਠੀਕ ਨਹੀਂ ਸੀ ਅਤੇ ਤੜਕੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਜਾ ਰਹੇ ਸਨ। ਇਸ ਦੌਰਾਨ ਚਿਤਰਾ ਸਿਨੇਮਾ ਨੇੜੇ ਤਿੰਨ ਵਿਅਕਤੀਆਂ ਨੇ ਇਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਖੋਹਣ ਦਾ ਯਤਨ ਕੀਤਾ, ਜਦੋਂ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ 27 ਸਾਲਾ ਰਿਸ਼ਭ ਅਤੇ 32 ਸਾਲਾ ਜਗਦੀਸ਼ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵੋਟਾਂ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹਨ ਪਰ ਇਸ ਦੇ ਬਾਵਜੂਦ ਇਹ ਘਟਨਾ ਹੋਈ ਹੈ।

Leave a Reply

Your email address will not be published. Required fields are marked *