ਰੂਸ ਨੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਬਿਜਲੀ ਘਰ ’ਤੇ ਕਬਜ਼ਾ ਕੀਤਾ, ਪਲਾਂਟ ਨੂੰ ਲੱਗੀ ਅੱਗ ਬੁਝੀ

ਕੀਵ: ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਦੇਸ਼ ‘ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ‘ਤੇ ਰੂਸੀ ਗੋਲਾਬਾਰੀ ਕਾਰਨ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰੂਸੀ ਬਲਾਂ ਨੇ ਇਸ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿੱਚ ਪਾਵਰ ਪਲਾਂਟ ‘ਤੇ ਰੂਸੀ ਫੌਜੀ ਹਮਲੇ ਕਾਰਨ ਅੱਗ ਲਗਾ ਗਈ। ਇਸ ਹਮਲੇ ਵਿੱਚ ਯੂਕਰੇਨ ਦੇ 3 ਫ਼ੌਜੀ ਮਾਰੇ ਗਏ ਤੇ 2 ਜ਼ਖ਼ਮੀ ਹੋ ਗਏ।ਪ੍ਰਾਪਤ ਜਾਣਕਾਰੀ ਮੁਤਾਬਕ ਜ਼ਪੋਰੀਜ਼ੀਆ ਪਰਮਾਣੂ ਪਲਾਂਟ ਵਿੱਚੋਂ ਰੇਡੀਏਸ਼ਨ ਨਹੀਂ ਹੋ ਰਹੀ।  ਦੇਸ਼ ਦੀ 25 ਫੀਸਦੀ ਬਿਜਲੀ ਦਾ ਉਤਪਾਦਨ ਇਸ ਸਥਾਨ ‘ਤੇ ਹੁੰਦਾ ਹੈ। 

Leave a Reply

Your email address will not be published. Required fields are marked *