ਸ਼੍ਰੋਮਣੀ ਕਮੇਟੀ ਮੈਂਬਰ ਦੇ ਫਾਰਮ ’ਤੇ ਤਿੰਨ ਕਤਲ; ਮੁਲਜ਼ਮ ਫ਼ਰਾਰ

ਨੂਰਪੁਰ ਬੇਦੀ : ਥਾਣਾ ਨੂਰਪੁਰ ਬੇਦੀ ਅਧੀਨ ਆਉਂਦੇ ਪਿੰਡ ਸਵਾੜਾ ਵਿਖੇ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੇ ਭਿੰਡਰ ਫਾਰਮ ’ਤੇ ਤਿੰਨ ਕਤਲ ਕੀਤੇ ਗਏ ਹਨ। ਲੰਘੀ ਰਾਤ ਪਰਵਾਸੀ ਮਜ਼ਦੂਰ ਵੱਲੋਂ ਦਾਤ ਨਾਲ ਇਹ ਕਤਲ ਕੀਤੇ ਗੲੇ ਦੱਸੇ ਜਾ ਰਹੇ ਹਨ। ਬਿਹਾਰ ਪਰਵਾਸੀ ਮਜ਼ਦੂਰ ਕਤਲ ਕਰਕੇ ਫ਼ਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਕੇਸਰ ਸਿੰਘ (50) ਵਾਸੀ ਪਿੰਡ ਭਨੂੰਹਾਂ, ਸ਼ੰਕਰ (55) ਅਤੇ ਰਾਮੂ ਵਾਸੀ ਬਾਗਾ ਬਿਹਾਰ ਵਜੋਂ ਹੋਈ ਹੈ।