ਇਰਾਨ ਦੇ ਪਰਮਾਣੂ ਸੋਧ ਕਾਰਖਾਨੇ ਦੀ ਇਮਾਰਤ ਵਿੱਚ ਅੱਗ ਲੱਗੀ

ਹਿਰਾਨ : ਇਰਾਨ ਦੇ ਜ਼ਮੀਨਦੋਜ਼ ਨਤਾਂਜ਼ ਪਰਮਾਣੂ ਸੋਧ ਕਾਰਖਾਨੇ ਦੇ ਊੱਪਰ ਬਣੀ ਇਮਾਰਤ ਵਿੱਚ ਅੱਜ ਵੱਡੇ ਤੜਕੇ ਅੱਗ ਲੱਗ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਕਾਰਖਾਨੇ ਅੰਦਰਲੇ ਸੰਵੇਦਨਸ਼ੀਲ ਹਿੱਸਿਆਂ ’ਤੇ ਕੋਈ ਅਸਰ ਨਹੀਂ ਪਿਆ ਅਤੇ ਨਾ ਹੀ ਕੋਈ ਰੇਡੀਏਸ਼ਨ ਹੋਈ ਹੈ। ਇਰਾਨ ਦੀ ਪਰਮਾਣੂ ਊਰਜਾ ਏਜੰਸੀ ਦੇ ਬੁਲਾਰੇ ਬਹਿਰੋਜ਼ ਕਮਲਵਾਂਡੀ ਨੇ ਅੱਗ ਲੱਗਣ ਨੂੰ ਵਧੇਰੇ ਤੂਲ ਨਾ ਦਿੰਦਿਆਂ ਇਸ ਨੂੰ ਕੇਵਲ ‘ਇੱਕ ਘਟਨਾ’ ਦੱਸਿਆ, ਜਿਸ ਨਾਲ ਨਿਰਮਾਣ ਅਧੀਨ ਸਨਅਤੀ ਸ਼ੈੱਡ ਨੁਕਸਾਨਿਆ ਗਿਆ ਹੈ। ਦੂਜੇ ਪਾਸੇ, ਕਮਲਵਾਂਡੀ ਅਤੇ ਇਰਾਨ ਦੇ ਪਰਮਾਣੂ ਮੁਖੀ ਅਲੀ ਅਕਬਰ ਸਲੇਹੀ ਤੁਰੰਤ ਅੱਗ ਲੱਗਣ ਵਾਲੀ ਥਾਂ ਪੁੱਜੇ। ਬਾਅਦ ਵਿੱਚ ਏਜੰਸੀ ਵਲੋਂ ਇੱਕ ਤਸਵੀਰ ਜਾਰੀ ਕੀਤੀ ਗਈ, ਜਿਸ ਵਿੱਚ ਇੱਟਾਂ ਦੀ ਇਮਾਰਤ ’ਤੇ ਸੜਨ ਦੇ ਨਿਸ਼ਾਨ ਸਨ ਅਤੇ ਛੱਤ ਊੱਡੀ ਹੋਈ ਸੀ।

Leave a Reply

Your email address will not be published. Required fields are marked *