‘ਸ਼ੇਰ ਬੱਗਾ’  ਪੰਜਾਬੀ ਸਿਨਮੇ ਦੀ ਯਾਦਗਰ ਫ਼ਿਲਮ ਹੋਵੇਗੀ- ਜਗਦੀਪ ਸਿੱਧੂ  

ਜਗਦੀਪ ਸਿੱਧੂ ਨੇ ਹਮੇਸ਼ਾ ਹੀ ਦਰਸ਼ਕਾਂ ਦੀ ਨਬਜ਼ ਤੇ ਹੱਥ ਧਰ ਕੇ ਫ਼ਿਲਮਾਂ ਲਿਖੀਆ ਹਨ। ‘ਕਿਸਮਤ’ ‘ਛੜਾ’ ਤੇ ‘ਸੁਫ਼ਨਾ’ ਵਾਂਗ ਉਸਦੀ ਲਿਖੀ ਤੇ ਡਾਇਰੈਕਟ ਕੀਤੀ ਇਹ ਫ਼ਿਲਮ ‘ਸ਼ੇਰ ਬੱਗਾ’ ਵੀ ਪੰਜਾਬੀ ਸਿਨਮੇ ਵਿੱਚ ਨਵਾਂ ਮੁਕਾਮ ਹਾਸਲ ਕਰੇਗੀ। ਜਿੱਥੇ ਇਸ ਫ਼ਿਲਮ ਦੀ ਕਹਾਣੀ ਵਿੱਚ ਨਵਾਂਪਣ ਹੈ ਉੱਥੇ ਗੀਤ ਸੰਗੀਤ ਵਿੱਚ ਵੀ ਤਾਜ਼ਗੀ ਹੈ। ਕਹਾਣੀ ਬਾਰੇ ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਅੱਜ ਦਾ ਸਿਨਮਾ ਪਿੰਡਾਂ ਦੇ ਕਲਚਰ ਤੋਂ ਵਿਦੇਸ਼ੀ ਕਲਚਰ ਵੱਲ ਮੂਵ ਕਰ ਰਿਹਾ ਹੈ। ਜਿੱਥੇ ਇਸ ਫ਼ਿਲਮ ਦੀ ਕਹਾਣੀ ਵਿੱਚ ਨਵਾਂਪਣ ਹੈ ਉੱਥੇ ਗੀਤ ਸੰਗੀਤ ਵਿੱਚ ਵੀ ਤਾਜ਼ਗੀ ਹੈ। ਕਹਾਣੀ ਬਾਰੇ ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਅੱਜ ਦਾ ਸਿਨਮਾ ਪਿੰਡਾਂ ਦੇ ਕਲਚਰ ਤੋਂ ਵਿਦੇਸ਼ੀ ਕਲਚਰ ਵੱਲ ਮੂਵ ਕਰ ਰਿਹਾ ਹੈ। ਅਜਿਹਾ ਹੋਣਾ ਵੀ ਲਾਜ਼ਮੀ ਹੈ ਕਿਊਂਕਿ ਪੰਜਾਬ ਦਾ ਯੂਥ ਹੁਣ ਪੰਜਾਬ  ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਰਿਹਾ ਹੈ। ਇਹੋ ਅੱਜ ਦੇ ਪੰਜਾਬ ਦਾ ਸੱਚ ਹੈ। ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਿਨਮੇ ਦਾ ਹਿੱਸਾ ਬਣਾ ਕੇ ਉੱਥੇ ਦੇ ਸੱਚ ਨੂੰ ਵਿਖਾਉਂਣਾ ਵੀ ਜਰੂਰੀ ਹੈ।

ਐਮੀ ਵਿਰਕ ਤੇ ਸੋਨਮ ਬਾਜਵਾ ਦੀ  ਜੋੜੀ ਨੂੰ ਪੰਜਾਬੀ ਦਰਸ਼ਕਾਂ ਦਾ ਹਮੇਸ਼ਾ ਹੀ ਬੇਹੱਦ ਪਿਆਰ ਮਿਲਿਆ ਹੈ। ਤਕਰੀਬਨ ਇੱਕ ਸਾਲ ਦੇ ਵਕਫ਼ੇ ਮਗਰੋਂ ਇਹ ਜੋੜੀ ਫ਼ਿਲਮ ‘ਸ਼ੇਰ ਬੱਗਾ’ ਨਾਲ ਪੰਜਾਬੀ ਸਿਨਮੇ ਦੇ ਵਿਹੜੇ ਮੁੜ ਦਸਤਕ ਦੇਣ ਆ ਰਹੀ ਹੈ। ਬਹੁਤੀਆਂ ਫ਼ਿਲਮਾਂ ਵਿੱਚ ਐਮੀ ਵਿਰਕ ਨੂੰ ਦਰਸ਼ਕਾਂ ਨੇ ਚੁਲਬੁਲੇ, ਤੇਜ਼ ਤਰਾਰ ਕਿਰਦਾਰਾਂ ਵਿੱਚ ਵੇਖਿਆ ਹੈ ਪਰ ਇਸ ਫ਼ਿਲਮ ਵਿੱਚ ਉਹ ਬਿਲਕੁਲ ਅਲੱਗ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਉਹ ਪਿੰਡ ਦਾ ਇੱਕ ਸਿੱਧਾ ਸਾਦਾ, ਸ਼ਰਮੀਲਾ ਰਿਹਾ ਮੁੰਡਾ ਹੈ ਜਿਸਨੂੰ ਵਿਦੇਸ਼ ਆ ਕੇ ਵੀ ਬਾਹਰਲੀ ਹਵਾ ਨਹੀਂ ਲੱਗਦੀ। ਪਿੰਡ ਦੇ ਹਾਣੀ ਮੁੰਡੇ ਵੀ ਕੁੜੀਆਂ ਦੇ ਮਾਮਲੇ ਚ ਉਸਦਾ ਮਜ਼ਾਕ ਹੀ ਉਡਾੳਂਦੇ ਹੁੰਦੇ ਸੀ ਪ੍ਰੰਤੂ ਬਾਹਰ ਆ ਕੇ ਜਦ ਉਸਦੀ ਜ਼ਿੰਦਗੀ ਵਿੱਚ ਸੋਨਮ ਬਾਜਵਾ ਵਰਗੀ ਇੰਦਰ ਦੇ ਖਾੜੇ ਦੀ ਹੂਰ ਪਰੀ ਆਉਂਦੀ ਹੈ ਤਾਂ ਉਸਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਸੋਨਮ ਬਾਜਵਾ ਦੇ ਆਉਣ ਨਾਲ ਫ਼ਿਲਮ ਵਿੱਚ ਕਈ ਦਿਲਚਸਪ ਮੋੜ ਆਉਂਦੇ ਹਨ ਜੋ ਦਰਸ਼ਕਾਂ ਨੂੰ ਇੱਕ ਨਵੇਂ ਮਨੋਰੰਜਨ ਨਾਲ ਨਿਹਾਲ ਕਰਦੇ ਹਨ। ‘ਹੋਸਲਾ ਰੱਖ’ ਵਾਂਗ ਇਹ ਫ਼ਿਲਮ ਵੀ ਸਰੀਰਕ ਰਿਸ਼ਤੇ ਅਤੇ ਬੱਚਿਆ ਦੇ ਪਾਲਣ ਪੋਸਣ ਵਰਗੇ ਵਿਸ਼ਿਆਂ ਦੀ ਸੋਹਣੀ ਪੇਸ਼ਕਾਰੀ ਦਾ ਹਿੱਸਾ ਹੈ। ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। 24 ਜੂਨ ਨੂੰ ਇਸ ਫ਼ਿਲਮ ਦੀ ਪੇਸ਼ਕਾਰੀ ਦੇਸ਼ ਵਿਦੇਸ਼ ਦੇ ਸਿਨੇਮਿਆਂ ਘਰਾਂ ਵਿੱਚ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ 94638 28000

 

Leave a Reply

Your email address will not be published. Required fields are marked *