ਜੇਲ੍ਹ ‘ਚ ਡਿਪਟੀ ਸੁਪਰਡੈਂਟ ਨੇ ਕਾਂਗਰਸੀ ਨੇਤਾ ਨੂੰ ਪਹੁੰਚਾਇਆ ਸਿਮ, ਤਿੰਨ ਨਾਮਜ਼ਦ

ਲੁਧਿਆਣਾ : ਕੇਂਦਰੀ ਜੇਲ੍ਹ ‘ਚ ਬੰਦ ਇਰਾਦਾ-ਏ-ਹੱਤਿਆ ਦੇ ਮਾਮਲੇ ‘ਚ ਬੰਦ ਕਾਂਗਰਸੀ ਨੇਤਾ ਸ਼ੁਭਮ ਕੁਮਾਰ ਕੋਲੋਂ ਮੋਬਾਈਲ ਤੇ ਸਿਮ ਬਰਾਮਦ ਹੋਇਆ ਹੈ, ਜਿਸ ਨੂੰ ਉਸ ਦੇ ਦੋਸਤ ਅੰਕੁਸ਼ ਅਰੋੜਾ ਨੇ ਡਿਪਟੀ ਸੁਪਰਡੈਂਟ ਕਰਨਵੀਰ ਸਿੰਘ ਜ਼ਰੀਏ ਪਹੁੰਚਾਇਆ ਸੀ। ਪੁਲਿਸ ਨੇ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਯੂਥ ਕਾਂਗਰਸੀ ਨੇਤਾ ਸ਼ੁਭਮ ਅਰੋੜਾ ਖ਼ਿਲਾਫ਼ ਇਰਾਦਾ ਹੱਤਿਆ ਦਾ ਮਾਮਲਾ ਦਰਜ ਹੈ ਤੇ ਉਹ ਕੇਂਦਰੀ ਜੇਲ੍ਹ ‘ਚ ਬੰਦ ਹੈ। ਉਸ ਨੇ ਆਰਕੇ ਰੋਡ ‘ਤੇ ਇਕ ਨੌਜਵਾਨ ਨੂੰ ਰੈਸਟੋਰੈਂਟ ‘ਚ ਜਾ ਕੇ ਬੁਰੀ ਤਰ੍ਹਾਂ ਕੱਟਿਆ ਸੀ, ਜਿਸ ਤੋਂ ਬਾਅਦ ਉਹ ਆਪਣੀ ਸਾਥੀਆਂ ਨਾਲ ਜੇਲ੍ਹ ‘ਚ ਬੰਦ ਹੈ। ਚਾਰ ਜੁਲਾਈ ਨੂੰ ਜੇਲ੍ਹ ਪ੍ਰਸ਼ਾਸਨ ਨੇ ਚੈਕਿੰਗ ਦੌਰਾਨ ਸ਼ੁਭਮ ਅਰੋੜਾ ਦੀ ਬੈਰਕ ‘ਚੋਂ ਇਕ ਮੋਬਾਈਲ ਤੇ ਸਿਮ ਬਰਾਮਦ ਕੀਤਾ ਸੀ।

ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਸਿਮ ਉਸ ਨੂੰ ਸ਼ੁਭਮ ਨੂੰ ਸਹਾਇਕ ਜੇਲ੍ਹ ਸੁਪਰਡੈਂਟ ਕਰਨਵੀਰ ਸਿੰਘ ਨੇ ਲਿਆ ਕੇ ਦਿੱਤਾ ਸੀ। ਜਿਸ ਨੂੰ ਅੰਕੁਸ਼ ਅਰੋੜਾ ਨਾਂ ਦੇ ਨੌਜਵਾਨ ਵੱਲੋਂ ਦਿੱਤਾ ਗਿਆ ਸੀ। ਪੁਲਿਸ ਨੇ ਅੰਕੁਸ਼ ਅਰੋੜਾ, ਸ਼ੁਭਮ ਕੁਮਾਰ ਤੇ ਸਹਾਇਕ ਸੁਪਰਡੈਂਟ ਕਰਨਵੀਰ ਸਿੰਘ ਖ਼ਿਲਾਫ਼ ਥਾਣਾ-7 ‘ਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਸ਼ਿਵਪੁਰੀ ਦੇ ਅੰਕੁਸ਼ ਅਰੋੜਾ ਨੂੰ ਗਿ੍ਫ਼ਤਾਰ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ-7 ਦੇ ਇੰਚਾਰਜ ਸਬ ਇੰਸਪੈਕਟਰ ਸਤਬੀਰ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੋੜ ਪਈ ਤਾਂ ਡਿਪਟੀ ਸੁਪਰਡੈਂਟ ਨੂੰ ਵੀ ਗਿ੍ਫਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *