ਅਮਰੀਕਾ ‘ਚ ਵ੍ਹਾਈਟ ਹਾਊਸ ਨੇ ਮਾਸਕ ਸਬੰਧੀ ਕੌਮੀ ਨੀਤੀ ਨੂੰ ਕੀਤਾ ਰੱਦ

ਵਾਸ਼ਿੰਗਟਨ: ਦੇਸ਼
‘ਚ ਮਾਸਕ ਪਾਉਣ ਸਬੰਧੀ ਇਕ ਰਾਸ਼ਟਰੀ ਨੀਤੀ ਦੀ ਅਪੀਲ ਨੂੰ ਵ੍ਹਾਈਟ ਹਾਊਸ ਨੇ ਰੱਦ ਕਰ
ਦਿੱਤਾ ਹੈ। ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ ਮਾਰਕ ਮੀਡੋਜ਼ ਨੇ ਇਕ ਪ੍ਰੋਗਰਾਮ ਦੌਰਾਨ
ਆਖਿਆ ਕਿ ਰਾਸ਼ਟਰਪਤੀ ਇਸ ਮਾਮਲੇ ਨੂੰ ਰਾਜ ਦਰ ਰਾਜ ਦੇ ਮਾਮਲੇ ਵਜੋਂ ਵੇਖਦੇ ਹਨ। ਉਨ੍ਹਾਂ
ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਅਤੇ ਅਸੀਂ ਆਪਣੇ ਸਥਾਨਕ ਗਵਰਨਰਨ ਅਤੇ ਸਥਾਨਕ ਮੇਅਰਾਂ ਨੂੰ
ਇਸ ਸਬੰਧੀ ਫ਼ੈਸਲਾ ਲੈਣ ਦੀ ਇਜਾਜ਼ਤ ਦੇ ਰਹੇ ਹਾਂ।
ਨਿਊਜਰਸੀ ਦੇ ਡੇਮੋਕ੍ਰੇਟ ਗਵਰਨਰਲ ਫਿਲ ਮਰਫੀ ਨੇ ਆਖਿਆ ਕਿ ਉਹ ਕੋਰੋਨਾ ਵਾਇਰਸ ‘ਤੇ ਮਾਸਕ ਦੀ ਲੋੜ ਸਮੇਤ ਇਕ ਕੌਮੀ ਰਣਨੀਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਫਲੋਰੀਡਾ, ਸਾਊਥ ਕੈਰੋਲੀਨਾ ਅਤੇ ਵਾਇਰਸ ਦੇ ਹੋਰ ਹਾਟ ਸਪਾਟ ਕੇਂਦਰਾਂ ਤੋਂ ਆਉਣ ਵਾਲੇ ਲੋਕਾਂ ‘ਚ ਮੁੜ ਪ੍ਰਭਾਵਿਛਾ ‘ਚ ਥੋੜ੍ਹਾ ਵਾਧਾ ਦਿਸ ਰਿਹਾ ਹੈ। ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਵੀ ਰਾਸ਼ਟਰੀ ਜ਼ਰੂਰੀ ਦੇ ਵਿਚਾਰ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਗਵਰਨਰਲ ਅਤੇ ਸਥਾਨਕ ਸਿਹਤ ਅਧਿਕਾਰੀਆਂ ‘ਤੇ ਨਿਰਭਰ ਕਰਦਾ ਹੈ।