ਆਂਗਨਵਾੜੀ ਵਾਲੀ ਆਂਟੀ-ਦਵਿੰਦਰ ਕੌਰ ਹੈਡ ਟੀਚਰ
ਆਂਗਨਵਾੜੀ ਵਾਲੀ ਆਂਟੀ-

ਰੋਜ ਸਵੇਰੇ ਮੇਰੇ ਘਰ ਆਵੇ,
ਸਕੂਲ ਜਾਣ ਲਈ ਉਂਗਲ ਫੜਾਵੇ।
ਇੱਕ ਦਿਨ ਦਲੀਆ ਦੂਜੇ ਖੀਰ
ਕਦੇ ਖੁਆਂਉਦੀ ਘਿਓ ਦੀ ਪੰਜੀਰ।
ਕਦੇ ਹੈ ਮੇਰਾ ਭਾਰ ਤੋਲਦੀ,
ਦੇਖ ਮੁਸਕਾਵੇ, ਘੱਟ ਬੋਲਦੀ।
ਜੇ ਕਦੇ ਮੈਨੂੰ ਨੀੰਦਰ ਆਵੇ,
ਝੱਟ ਪੱਟ ਚੁੱਕ ਕੇ ਮੋਢੇ ਲਾਵੇ।
ਰੱਖਦੀ ਮੇਰਾ ਬਹੁਤ ਖਿਆਲ,
ਮੈਂ ਖੁਸ਼ ਰਹਿੰਦਾ ਆਂਟੀ ਨਾਲ।
ਲੇਖਕ
ਦਵਿੰਦਰ ਕੌਰ
ਹੈਡ ਟੀਚਰ
ਸਰਕਾਰੀ ਐਲੀਮੈਂਟਰੀ ਸਕੂਲ
ਨਿੱਕੀਵਾਲ ਬਲਾਕ ਭੂੰਗਾ-1
6284440407