ਰੁੱਖ
ਰੁੱਖਾਂ ਦੇ ਨੇ ਬੜੇ ਹੀ ਸੁਖ ,
ਸਾਰੇ ਲਾਓ ਇੱਕ ਇੱਕ ਰੁੱਖ
•••••••••••••••••••••••
ਧੁੱਪ ਮੀਹ ਤੋਂ ਰਾਖੀ ਕਰਦੇ,
ਜੀਵਨ ਵਿੱਚ ਖੁਸ਼ਹਾਲੀ ਭਰਦੇ,
ਦੂਰ ਕਰਦੇ ਸਭ ਦੇ ਦੁੱਖ
ਰੁੱਖਾਂ ਦੇ ਨੇ ਬੜੇ ਹੀ ਸੁਖ
ਆਉ ਲਾਈਏ ਇਕ ਇਕ ਰੁੱਖ
•••••••••••••••••
ਪੰਛੀਆਂ ਦਾ ਇਹ ਰਹਿਣ ਬਸੇਰਾ
ਰੁੱਖਾਂ ਤੇ ਉਹ ਲਾਉਦੇ ਡੇਰਾ
ਰਲ ਮਿਲ ਕਰਦੇ ਨੇ ਦੁੱਖ ਸੁਖ,
ਰੁੱਖਾਂ ਦੇ ਨੇ ਬੜੇ ਹੀ ਸੁੱਖ
ਆਉ ਲਾਈਏ ਇਕ ਇਕ ਰੁੱਖ
•••••••••••••••••••••••
ਠੰਡੀਆ ਠਾਰ ਹਵਾਵਾਂ ਦਿਦੇ
ਬਦਲੇ ਦੇ ਵਿਚ ਕੁਝ ਨਾ ਲੈਦੇ
ਦੂਰ ਕਰੇਂਦੇ ਸਭ ਦੀ ਭੁਖ
ਰੁੱਖਾਂ ਦੇ ਨੇ ਬੜੇ ਹੀ ਸੁੱਖ
ਆਉ ਲਾਈਏ ਇਕ ਇਕ ਰੁੱਖ
•••••••••••••••••••••
ਰੁੱਖ ਕਦੇ ਨਾ ਮੁੱਢੋ ਪੱਟੀਏ
ਆਰੀ ਦੇ ਨਾਲ ਕਦੇ ਨਾ ਕੱਟੀਏ
ਕਮਲ ਤੋੜ ਦੇਈਏ ਇਹ ਚੁੱਪ
ਰੁੱਖਾਂ ਦੇ ਨੇ ਬੜੇ ਹੀ ਸੁਖ
ਆਉ ਲਾਈਏ ਇਕ ਇਕ ਰੁੱਖ
••••••••••••••
ਕਮਲਜੀਤ ਕੌਰ ਮੱਤਾ
ਪੇਸ਼ਕਸ਼ ਬੂਟਾ ਗੁਲਾਮੀ ਵਾਲਾ
# ਰੁੱਖ # ਕਮਲਜੀਤ_ ਕੌਰ _ਮੱਤਾ# ਬੂਟਾ _ਗੁਲਾਮੀ _ਵਾਲਾ # ਰੁੱਖਾਂ _ਦੇ _ ਸੁਖ