ਰਾਜਿਆਂ ਦਾ ਪੁੱਤ” ਸਿੰਗਲ-ਟਰੈਕ ਲੈ ਕੇ ਹਾਜ਼ਰ, ਗਾਇਕਾ ਸੁਨਾਮੀਕਾ
ਚੰਡੀਗੜ (ਪ੍ਰੀਤਮ ਲੁਧਿਆਣਵੀ) : ਮਿੱਠੜੇ ਜਿਹੇ ਸੁਭਾਅ ਦੀ ਮਾਲਕਣ, ਸੁਰੀਲੀ ਗਾਇਕਾ ਸੁਨਾਮੀਕਾ ਆਪਣੇ ਨਵੇ ਗੀਤ,”ਰਾਜਿਆਂ ਦਾ ਪੁੱਤ” ਨਾਲ ਆਪਣੇ ਪਿਆਰੇ ਸਰੋਤਿਆਂ ਦੇ ਇਕ ਬਾਰ ਫਿਰ ਸਨਮੁੱਖ ਹੋਈ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਸ ਗੀਤ ਦੇ ਲੇਖਕ, ਗੀਤਕਾਰ ਹਰਮੇਸ਼ ਲਿੱਦੜ ਜੱਗੀ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ, ਨਾਮਵਾਰ ਸੰਗੀਤਕਾਰ ਕਰਨ ਪ੍ਰਿੰਸ ਨੇ ਤੇ ਇਸ ਨੂੰ ਸੰਗੀਤ ਪ੍ਰੇਮੀਆਂ ਤੱਕ ਪਹੁੰਚਦਾ ਕੀਤਾ ਹੈ, ”ਮਾਰਕੋ ਐਂਟਰਟੇਨਮੈਂਟ ਕੰਪਨੀ” ਨੇ। ਇਸ ਗੀਤ ਦੇ ਪੇਸ਼ਕਰਤਾ ਜੈਸ਼ਨ ਦਾਦਰਾ ਹਨ, ਜਿਹਨਾਂ ਦੀ ਬਦੌਲਤ ਸਾਰਾ ਕੰਮ ਸਫ਼ਲਤਾ-ਪੂਰਵਕ ਸੰਪਨ ਹੋਇਆ। ਲਿੱਦੜ ਜੱਗੀ ਨੇ ਗੱਲ-ਬਾਤ ਕਰਦਿਆਂ ਕਿਹਾ ਕਿ ਜਿਸ ਕਦਰ ਇਸ ਗੀਤ ਨੂੰ ਮਿਹਨਤ ਅਤੇ ਲਗਨ ਨਾਲ ਮਾਰਕੀਟ ਵਿਚ ਉਤਾਰਿਆ ਗਿਆ ਹੈ ਉਸ ਤੋਂ ਪੂਰੀ ਟੀਮ ਨੂੰ ਕਾਫ਼ੀ ਆਸਾਂ-ਉਮੀਦਾਂ ਹਨ ਕਿ ਇਹ ਟਰੈਕ ਵੀ ਪਹਿਲੇ ਵਾਂਗ ਸਰੋਤਿਆਂ ਦੀਆਂ ਸੰਭਾਵਨਾਵਾਂ ਉਤੇ ਖ਼ੂਬ ਖਰਾ ਉਤਰੇਗਾ ਅਤੇ ਟੀਮ ਦਾ ਨਾਂਓ ਚਮਕਾਉਣ ਵਿਚ ਚੰਗਾ ਸਹਾਈ ਹੋਵੇਗਾ।
#ਪ੍ਰੀਤਮ _ਲੁਧਿਆਣਵੀ#ਗਾਇਕਾ _ਸੁਨਾਮੀਕਾ# ਮਾਰਕੋ _ਐਂਟਰਟੇਨਮੈਂਟ _ਕੰਪਨੀ# ਸੰਗੀਤਕਾਰ _ਕਰਨ_ ਪ੍ਰਿੰਸ # ਗੀਤਕਾਰ_ ਹਰਮੇਸ਼ _ਲਿੱਦੜ_ ਜੱਗੀ # ਰਾਜਿਆਂ _ਦਾ _ਪੁੱਤ