ਆਪਸੀ ਰਿਸ਼ਤਿਆ ਦਾ ਹੋ ਰਿਹਾ ਘਾਣ-ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ


ਅੱਜ ਜੋ ਵੀ ਹੋ ਰਿਹਾ ਕਿਤੇ ਨਾ ਕਿਤੇ ਆਪਸੀ ਰਿਸ਼ਤਿਆ ਦਾ ਘਾਣ ਹੀ ਹੋ ਰਿਹਾ ਹੈ। ਕਿਉਕਿ ਜਿਵੇ ਸਿਆਣੇ ਕਹਿੰਦੇ ਹਨ ਕਿ ਪਹਿਲਾਂ ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ।ਅਤੇ ਅੱਜ਼ ਆਲੀਸ਼ਾਨ ਕੋਠੀਆ ਵਿੱਚ ਰਹਿ ਰਹੇ ਅਸੀ ਲੋਕ ਰਿਸ਼ਤਿਆ ਨੂੰ ਬੇਕਦਰੇ ਕਰ ਰਹੇ ਹਾਂ।ਕੀ ਕਾਰਨ ਹੋ ਸਕਦਾ ਰਿਸ਼ਤਿਆ ਦੇ ਹੋ ਰਹੇ ਘਾਣ ਦਾ ਜੀ?
ਮੇਰੇ ਹਿਸਾਬ ਨਾਲ ਤਾਂ ਜਿੱਥੇ ਇੰਟਰਨੈਟ ਤੇ ਸ਼ੋਸਲ ਮੀਡੀਆ ਦੇ ਯੁੱਗ ਨੇ ਸਾਨੂੰ ਦੂਰ ਦੁਰਾਡੇ,ਦੇਸ਼ ਵਿਦੇਸ਼ ਵਿੱਚ ਬੈਠਿਆ ਨੂੰ ਨੇੜੇ ਕਰ ਦਿੱਤਾ ਹੈ। ਤੇ ਆਪਾ ਇੱਕ ਦੂਜੇ ਨਾਲ ਦੂਰ ਬੈਠੇ ਵੀ ਗੱਲਬਾਤ ਕਰ ਨੇੜੇ,ਨੇੜੇ ਮਹਿਸੂਸ ਕਰਦੇ ਹਾਂ ਠੀਕ ਉਸ ਤ੍ਹਰਾ ਹੀ ਇਸ ਇੰਟਰਨੈਟ ਤੇ ਸ਼ੋਸਲ ਮੀਡੀਆ ਨੇ ਸਾਨੂੰ ਆਪਣੇ,ਆਪਣੇ ਕਮਰੇ ਵਿੱਚ ਬੈਠਕੇ ਮੋਬਾਇਲ ਫੋਨ,ਲੈਪਟੌਪ ਤੇ ਰੁੱਝੇ ਰਹਿਣ ਲਈ ਮਜ਼ਬੂਰ ਕਰ ਰੱਖਿਆ ਹੈ ਅਤੇ ਜਿਆਦਾਤਰ ਨੌਜਵਾਨ ਅਤੇ ਛੋਟੇ ਬੱਚੇ,ਬੱਚੀਆ ਹੀ ਆਪਣਾ ਸਾਰਾ ਧਿਆਨ ਇਸ ਵਿੱਚ ਲਗਾਈ ਰੱਖਦੇ ਹਨ।ਕਿਉਕਿ ਚੈਟ ਕਰਕੇ ਬੇਗਾਨਿਆ ਨੂੰ ਆਪਣੇ ਅਤੇ ਆਪਣਿਆ ਨੂੰ ਬੇਗਾਨੇ ਬਣਾ ਰਹੇ ਹਨ।ਕਿਉਕਿ ਘਰਦੇ ਬਜ਼ੁਰਗਾ ਕੋਲ ਤਾਂ ਨਿਆਣੇ ਦੋ ਪਲ ਵੀ ਬੈਠਕੇ ਖੁਸ਼ ਨਹੀ ਤੇ ਫਿਰ ਇਸ ਤ੍ਹਰਾ ਨਿਰਮੋਹੇ ਤਾਂ ਆਪਣੇ ਆਪ ਹੀ ਹੋ ਜ਼ਾਦੇ ਹਨ ਸਾਡੇ ਬੱਚੇ। ਵੈਸੇ ਪੰਜ਼ੇ ਉਗੰਲਾਂ ਤੇ ਇੱਕ ਬਰਾਬਰ ਨਹੀ ਹੁੰਦੀਆ ਬਹੁਤ ਸਾਰੇ ਬੱਚੇ ਆਪਣੀ ਪੜਾਈ ਤੇ ਕੰਮ,ਕਾਰਜ਼ ਲਈ ਵੀ ਵਰਤੋ ਕਰਦੇ ਹਨ ਇੰਨਾ ਚੀਜ਼ਾ ਦੀ ਜੋ ਬਹੁਤ ਹੀ ਲਾਹੇਵੰਦ ਸਾਬਿਤ ਹੋ ਨਿਬੜਦੀ ਹੈ ਤੇ ਕਿਤੇ ਸਿਆਣੀ ਉਮਰ ਦੇ ਲੋਕ ਵੀ ਇਸਦੀ ਦੁਰਵਰਤੋ ਕਰਕੇ ਆਪਣੇ ਰਿਸ਼ਤੇ ਖਰਾਬ ਕਰ ਬੈਠਦੇ ਹਨ ਤੇ ਫਿਰ ਪਛਤਾਵਾ ਹੀ ਪੱਲੇ ਰਹਿ ਜਾਦਾ ਅਜਿਹੇ ਲੋਕਾ ਕੋਲ ਜੋ ਇਸ ਵਿੱਚ ਸਾਰਾ ਟਾਇਮ ਖਰਾਬ ਕਰਕੇ ਆਪਸੀ ਰਿਸ਼ਤਿਆ ਪ੍ਰਤੀ ਲਾਪ੍ਰਵਾਹੀ ਵਰਤਦੇ ਹਨਤੇ ਬੇਗਾਨਿਆ ਤੋ ਫੋਕੀ ਵਾਅ,ਵਾਅ ਖੱਟ ਸਿਰਫ ਆਪਣੀ ਹਾਉਮੇ ਦਾ ਪ੍ਰਗਟਾਵਾ ਕਰਦੇ ਹਨ। ਕਿਤੇ ਨਾ ਕਿਤੇ ਸ਼ਹਿਣਸੀਲਤਾ ਦੀ ਘਾਟ ਵੀ ਆਪਸੀ ਰਿਸ਼ਤਿਆ ਦਾ ਘਾਣ ਕਰਦੀ ਹੈ ਉਹ ਰਿਸ਼ਤਾ ਭਵੇ ਪਤੀ,ਪਤਨੀ ,ਮਾਂ ਬੱਚੇ,ਭੈਣ,ਭਰਾ,ਨਣਦ,ਭਰਜਾਈ ਜਾਂ ਪਿਉ,ਪੁੱਤ ਦਾ ਹੋਵੇ ਹਾਉਮੇ ਅਤੇ ਜਿਆਦਾ ਬੋਲਣਾ ਵੀ ਸਭ ਰਿਸ਼ਤਿਆ ਤੇ ਭਾਰੀ ਪੈਦਾਂ ਹੈ ਤੇ ਰਿਸ਼ਤਿਆ ਵਿੱਚ ਖਟਾਸ ਪੈਦਾ ਕਰਦਾ ਹੈ।ਸੋ ਦੋਸਤੋ ਕਿਸੇ ਵੀ ਰਿਸ਼ਤੇ ਵਿੱਚ ਜਾਣੇ ਅਨਜਾਣੇ ਅੇਸੀ ਬੋਲਣੀ ਨਾ ਬੋਲੋ ਕਿ ਰਿਸਤਿਆ ਦਾ ਘਾਣ ਹੀ ਹੋ ਜਾਵੇ ਤੇ ਦੁਬਾਰਾ ਆਪਸੀ ਰਿਸ਼ਤਾ ਜੁੜ ਹੀ ਨਾ ਸਕੇ।ਸੋ ਆਪਣੇ ਮਿੱਠੇ ਬੋਲ ਤੇ ਹਲੀਮੀ ਨਾਲ ਹਰ ਰਿਸ਼ਤੇ ਨੂੰ ਟਾਇਮ,ਪਿਆਰ ਤੇ ਸਤਿਕਾਰ ਦਿਉ ਤਾਂ ਜੋ ਆਪਸੀ ਰਿਸ਼ਤਿਆ ਦਾ ਘਾਣ ਨਾ ਹੋਵੇ ਤੇ ਤੁਹਾਡੇ ਰਿਸ਼ਤਿਆ ਦੀ ਉਮਰ ਲੰਬੀ ਤੇ ਸ਼ਾਂਝ ਪੀਢੀ ਹੋਵੇ।

#ਪਰਮਜੀਤ_ ਕੌਰ _ਸੋਢੀ# ਭਗਤਾ _ਭਾਈ _ਕਾ # 94786-58384

Leave a Reply

Your email address will not be published. Required fields are marked *