ਨਵੀਂ ਦਿੱਲੀ : ਕ੍ਰਿਕਟਰ ਹਰਭਜਨ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹੀ ਪੰਜਾਬ ਸਰਕਾਰ ਨੂੰ ਵੱਕਾਰੀ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਉਨ੍ਹਾਂ ਦਾ ਨਾਮ ਵਾਪਸ ਲੈਣ ਲਈ ਕਿਹਾ ਸੀ। ਹਰਭਜਨ ਨੇ ਕਿਹਾ ਕਿ ਇਸ ਦੇਸ਼ ਦਾ ਖਿਡਾਰੀਆਂ ਨੂੰ ਦਿੱਤਾ ਜਾਂਦਾ ਸਭ ਤੋਂ ਵੱਡਾ ਸਨਮਾਨ ਹੈ ਤੇ ਉਹ ਇਸ ਦੇ ਕਾਬਲ ਨਹੀਂ ਹਨ।