ਮੁਲਕ ਵਿੱਚ ਇਕ ਦਿਨ ਵਿੱਚ ਕਰੋਨਾ ਦੇ ਰਿਕਾਰਡ 40,425 ਨਵੇਂ ਕੇਸ

ਨਵੀਂ ਦਿੱਲੀ : ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ ਰਿਕਾਰਡ 40,425 ਨਵੇਂ ਕੇਸ ਸਾਹਮਣੇ ਆਉਣ ਬਾਅਦ ਸੋਮਵਾਰ ਨੂੰ ਮੁਲਕ ਵਿੱਚ ਪੀੜਤਾਂ ਦੀ ਕੁਲ ਗਿਣਤੀ 11 ਲੱਖ ਦੇ ਪਾਰ ਚਲੀ ਗਈ ਹੈ। ਉਧਰ, ਲਾਗ ਦੀ ਇਸ ਬਿਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ 7 ਲੱਖ ਤੋਂ ਵਧ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 681 ਵਿਅਕਤੀਆਂ ਦੀ ਹੋਰ ਮੌਤ ਹੋਣ ਨਾਲ ਮਿ੍ਤਕਾਂ ਦੀ ਗਿਣਤੀ 27,497 ਹੋ ਗਈ ਹੈ। ਮੰਤਰਾਲੇ ਅਨੁਸਾਰ ਭਾਰਤ ਵਿੱਚ ਮਹਿਜ਼ 3 ਦਿਨ ਵਿਚ ਹੀ ਕੋਵਿਡ-19 ਦੇ ਮਾਮਲੇ 10 ਲੱਖ ਤੋਂ 11 ਲੱਖ ਦੇ ਪਾਰ ਚਲੇ ਗਏ ਹਨ। ਮੁਲਕ ਵਿੱਚ ਹਾਲੇ 3,90,459 ਮਰੀਜ਼ ਜ਼ੇਰੇ ਇਲਾਜ ਹਨ।