ਪੰਜਾਬ ’ਚ ਕਰੋਨਾ ਕਾਰਨ 8 ਹੋਰ ਮੌਤਾਂ

ਚੰਡੀਗੜ੍ਹ : ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਕਾਰਨ 8 ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 277 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਪਟਿਆਲਾ ਤੇ ਜਲੰਧਰ ’ਚ 2-2, ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਮੁਹਾਲੀ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਸੂਬੇ ’ਚ ਲੰਘੇ 24 ਘੰਟਿਆਂ ਅੰਦਰ 441 ਨਵੇਂ ਕੇਸ ਸਾਹਮਣੇ ਆਏ ਹਨ। ਲੁਧਿਆਣਾ ’ਚ 89, ਜਲੰਧਰ ’ਚ 63, ਪਟਿਆਲਾ ’ਚ 53, ਬਠਿੰਡਾ ’ਚ 42, ਮੁਹਾਲੀ ’ਚ 30, ਅੰਮ੍ਰਿਤਸਰ ’ਚ 22, ਸੰਗਰੂਰ ’ਚ 20, ਫਿਰੋਜ਼ਪੁਰ ’ਚ 17, ਫਤਿਹਗੜ੍ਹ ਸਾਹਿਬ, ਪਠਾਨਕੋਟ, ਮੁਕਤਸਰ ਅਤੇ ਫਰੀਦਕੋਟ ’ਚ 13-13, ਹੁਸ਼ਿਆਰਪੁਰ ’ਚ 9, ਫਾਜ਼ਿਲਕਾ ’ਚ 8, ਤਰਨਤਾਰਨ ’ਚ 7, ਮਾਨਸਾ, ਕਪੂਰਥਲਾ ਅਤੇ ਨਵਾਂਸ਼ਹਿਰ ’ਚ 4-4, ਮੋਗਾ ’ਚ 3 ਤੇ ਬਰਨਾਲਾ ’ਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ’ਚ ਹੁਣ ਤੱਕ 7741 ਵਿਅਕਤੀ ਸਿਹਤਯਾਬ ਹੋਏ ਹਨ ਅਤੇ 100 ਵਿਅਕਤੀਆਂ ਨੂੰ ਅੱਜ ਹੀ ਛੁੱਟੀ ਦਿੱਤੀ ਗਈ ਹੈ।
#ਕੋਰੋਨਾ #ਮੌਤਾਂ #ਸਿਹਤ ਵਿਭਾਗ #ਕੋਵਿਡ