ਕਰੋਨਾ ਪੀੜਤ ਨੌਜਵਾਨ ਵੱਲੋਂ ਖੁਦਕੁਸ਼ੀ

ਪਟਨਾ : ਇੱਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ’ਚ ਦਾਖਲ 21 ਸਾਲਾ ਕਰੋਨਾ ਪੀੜਤ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਇੱਕ ਮਹੀਨੇ ਅੰਦਰ ਏਮਸ ਅੰਦਰ ਦੂਜੇ ਕਰੋਨਾ ਪੀੜਤ ਨੇ ਖੁਦਕੁਸ਼ੀ ਕੀਤੀ ਹੈ। ਕੋਵਿਡ-19 ਨੋਡਲ ਅਫਸਰ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਪਟਨਾ ਜ਼ਿਲ੍ਹੇ ਦੇ ਬੀਹਟਾ ਦੇ ਵਸਨੀਕ ਰਾਹੁਲ ਕੁਮਾਰ ਨੇ ਬੀਤੀ ਸ਼ਾਮ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ 20 ਜੁਲਾਈ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਉਸ ਦੀ ਕੋਈ ਮੈਡੀਕਲ ਹਿਸਟਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਕਰੋਨਾ ਪਾਜ਼ੇਟਿਵ ਆਉਣ ਕਾਰਨ ਤਣਾਅ ’ਚ ਹੋ ਸਕਦਾ ਹੈ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।