ਮਾਂ ਦਾ ਸਾਇਆ-ਕਰਨਵੀਰ,
ਮਾਂ ਦਾ ਸਾਇਆ
ਛੋਟੀ ਉਮਰੇ ਉਠ ਗਿਆ,
ਜਦ ਪਿਤਾ ਦਾ ਸਾਇਆ।
ਮਿਲਿਆ ਨਹੀਂ ਉਸ ਵਰਗਾ,
ਫਿਰ ਕੋਈ ਹਮਸਾਇਆ।
ਮਾਂ ਮੇਰੀ ਨੂੰ ਹੀ ਆਖਰ,
ਜੱਗ ਨੇ ਸਮਝਾਇਆ।
ਤੂੰ ਹੀ ਪਿਤਾ ਤੇ ਤੂੰ ਹੀ ਮਾਂ,
ਬੱਚਿਆਂ ਲਈ ਤੂੰ ਠੰਢੀ ਛਾਂ।
ਤੇਰੇ ਬਾਝ ਨਹੀਂ ਕੋਈ ਦਰਦੀ।
ਤੇਰੇ ਨਾਲ ਹੀ ਗੱਲ ਸਭ ਸਰਦੀ।
ਇਸੇ ਲਈ ਮਾਂ ਸਭ ਕੁਝ ਜਰਦੀ,
ਕੁਝ ਵੀ ਹੋ ਜਾਏ ਸੀ ਨਹੀਂ ਕਰਦੀ।
ਲੇਖਕ
ਕਰਨਵੀਰ,,,
ਮੁਹੱਲਾ ਕਸ਼ਮੀਰੀਆਂ,,,
ਹਰਿਆਣਾ
ਜ਼ਿਲਾ ਹੁਸ਼ਿਆਰਪੁਰ
6284440407