ਰਾਜਸਥਾਨ ਕਾਂਗਰਸ ਨੇ ਰਾਜ ਭਵਨ ਮੂਹਰੇ ਪ੍ਰਦਰਸ਼ਨ ਦਾ ਫੈਸਲਾ ਵਾਪਸ ਲਿਆ

ਜੈਪੁਰ : ਰਾਜਸਥਾਨ ਕਾਂਗਰਸ ਨੇ ਸੋਮਵਾਰ ਨੂੰ ਰਾਜ ਭਵਨ ਮੂਹਰੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਵਾਪਸ ਲੈ ਲਿਆ ਹੈ। ਉਂਜ ਪਾਰਟੀ ਵੱਲੋਂ ‘ਲੋਕਤੰਤਰ ਬਚਾਓ-ਸੰਵਿਧਾਨ ਬਚਾਓ’ ਮੁਹਿੰਮ ਤਹਿਤ ਕੱਲ ਦੇਸ਼ ਭਰ ਦੇ ਰਾਜ ਭਵਨਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ। ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਸਾਰਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਰਾਜ ਭਵਨ ਅੱਗੇ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *