ਮਨ ਕਿਉਂ ਡੋਲੇ -ਸੰਜੀਵ ਅਰੋੜਾ ਲੈਕਚਰਾਰ
ਮਨ ਕਿਉਂ ਡੋਲੇ
——————–
‘ਸੰਜੀਵ’ ਸੋਚ ਵਿਚਾਰ ਕਰਮਾਂ ਆਪਣਿਆਂ ਨੂੰ ,
ਭੈੜੇ ਕਰਮ ਕਿਉਂ ਤੂੰ ਕਮਾਈ ਜਾਵੇਂ।
ਸੋਚਾਂ ਬੁਰੀਆਂ ਤੇ ਕਿਰਦਾਰ ਵੀ ਮਾੜਾ ,
ਐਵੇਂ ਜਿੰਦ ਨੂੰ ਦਾਗ ਕਿਉਂ ਲਾਈ ਜਾਵੇਂ।
ਹੱਟ ਕਰਮਾਂ ਭੈੜਿਆਂ ਦੀ ਬੰਦ ਕਰ ਲੈ ,
ਖੋਟੇ ਸੌਦੇ ਨਾਲ ਮਨ ਕਿਉਂ ਭਰਮਾਈ ਜਾਵੇਂ।
ਮੱਕੜੀ ਜਾਲ ਜੋ ਬੁਣਿਆ ਆਪ ਹੈ ਤੂੰ ,
ਆਪਣੇ ਆਪ ਨੂੰ ਵਿੱਚ ਕਿਉਂ ਫਸਾਈ ਜਾਵੇਂ।
ਔਖਾ ਹੋ ਜਾਏਗਾ ਨਿਕਲਣਾ ਬਾਹਰ ਤੇਰਾ ,
ਫੰਦੇ ਹੋਰ ਮਜ਼ਬੂਤ ਕਿਉਂ ਬਣਾਈ ਜਾਵੇਂ।
ਕਾਮ ਕ੍ਰੋਧ ਨੇ ਡੋਬਣਾ ਇੱਕ ਦਿਨ ਤੈਨੂੰ ,
ਸੱਚੇ ਨਾਮ ਬਿਨਾਂ ਸਫਰ ਕਿਉਂ ਮੁਕਾਈ ਜਾਵੇਂ।
ਦਾਤਾ ਮਿਲਣ ਤੇ ਮੁੱਕੇਗੀ ਦੌੜ ਤੇਰੀ ,
ਸਵਾਰਥ ਨਾਲ ਜੇ ਪਰਮਾਰਥ ਕਮਾਈ ਜਾਵੇਂ।
ਭੈੜਿਆ ਛੱਡ ਸੋਚ ਤੇ ਲੱਗ ਜਾ ਲੜ ਉਸਦੇ ,
ਸੋਚਾਂ ਵਿੱਚ ਕਿਉਂ ਵਕਤ ਲੰਘਾਈ ਜਾਵੇਂ।
ਉਹ ਬਖਸ਼ਣਹਾਰ ਹੈ ਬਖਸ਼ੇਗਾ ਜ਼ਰੂਰ ਤੈਨੂੰ ,
ਜੇ ਭਾਣਾ ਮੰਨੇ ਤੇ ਹੁਕਮ ਵਜਾਈ ਜਾਵੇਂ।
ਸੰਜੀਵ ਅਰੋੜਾ (ਲੈਕਚਰਾਰ)
ਸ ਕੰ ਸ ਸ ਸ ਰੇਲਵੇ ਮੰਡੀ ( ਹੁਸ਼ਿਆਰਪੁਰ )
ਫੋਨ ਨੰਬਰ : 9417877033