ਸਰਕਾਰ ਵੱਲੋਂ 47 ਹੋਰ ਚੀਨੀ ਐਪਸ ’ਤੇ ਪਾਬੰਦੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਹੁਣ 47 ਹੋਰ ਚੀਨੀ ਐਪਜ਼ (ਐਪਲੀਕੇਸ਼ਨਾਂ) ’ਤੇ ਪਾਬੰਦੀ ਲਗਾ ਦਿੱਤੀ ਹੈ। ਇੰਜ, ਸੂਤਰਾਂ ਮੁਤਾਬਕ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰੇ ਦੇ ਖ਼ਦਸ਼ੇ ਵਜੋਂ ਹੁਣ ਤੱਕ ਕੁੱਲ 106 ਐਪਲੀਕੇਸ਼ਨਾਂ ’ਤੇ ਪਾਬੰਦੀ ਲਾਈ ਜਾ ਚੁੱਕੀ ਹੈ। ਹੁਣ ਜਿਨ੍ਹਾਂ 47 ਐਪਜ਼ ’ਤੇ ਪਾਬੰਦੀ ਲਾਈ ਗਈ ਹੈ, ਉਹ ਪਹਿਲਾਂ ਬੰਦ ਕੀਤੀਆਂ ਗਈਆਂ ਐਪਸ ਦੇ ਹੀ ਕਲੋਨ ਜਾਂ ਅੱਗੋਂ ਵੱਖੋ-ਵੱਖਰੇ ਰੂਪ ਹਨ। ਇਹ ਹੁਕਮ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹਨ। ਬੰਦ ਕੀਤੀਆਂ ਗਈਆਂ 47 ਐਪਸ ਸਬੰਧੀ ਸੂਚੀ ਅਜੇ ਨਹੀਂ ਮਿਲ ਸਕੀ ਹੈ ਤੇ ਨਾ ਹੀ ਸਰਕਾਰੀ ਤੌਰ ’ਤੇ ਕੋਈ ਜਾਣਕਾਰੀ ਮਿਲੀ ਹੈ।
*ਚੀਨੀ ਐਪਜ਼ #ਪਾਬੰਦੀ #ਪ੍ਰਭੂਸੱਤਾ #ਸੁਰੱਖਿਆ