ਕਾਗਹੁ ਹੰਸੁ ਕਰੇਇ” ਜੀਵਨੀ ਦੀ ਪੁਸਤਕ ਫਰਿਜ਼ਨੋ ਦੇ ਵਿਖੇ ਰਿਲੀਜ਼ ਕੀਤੀ ਗਈ

ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੋਵਿੰਡ-19 ਦੇ ਚਲਦਿਆਂ ਸੁਰੱਖਿਆ ਦੇ ਨਿਯਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਘੇ ਲੇਖਕ ਪ੍ਰੋ. ਧਰਮਵੀਰ ਚੱਠਾ ਦੀ ਪੁਸਤਕ “ਕਾਗਹੁ ਹੰਸੁ ਕਰੇਇ” ਫਰਿਜ਼ਨੋ ਦੇ ਗੁਰਦਵਾਰਾ ਸਭਾ ਵਿਖੇ ਸਾਦੇ ਸਮਾਗਮ ਦੌਰਾਨ ਰਲੀਜ਼ ਕੀਤੀ ਗਈ। ਇਸ ਸਮਾਗਮ ਦਾ ਅਯੋਜਨ ਜਗਤਾਰ ਸਿੰਘ ਬਰਾੜ ਤੇ ਪਿੰਦਾ ਕੋਟਲਾ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਜਿਸ ਵਿੱਚ ਕੁਝ ਸੀਮਤ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਪੁਸਤਕ ਰਿਲੀਜ਼ ਕੀਤੀ ਗਈ। ਜਦੋਂ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਮਾਰਗ ‘ਤੇ ਕੁਰਾਹੇ ਚਲਦਿਆਂ, ਚੰਗੇ ਪਾਸੇ ਵੱਲ ਨੂੰ ਮੁੜਦਾ ਹੈ ਤਾਂ ਦੂਸਰਿਆਂ ਲਈ ਉਦਾਹਰਣ ਬਣਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਆਪ ਚੰਗੀ ਲੀਹ ਪਾਉਂਦਾ ਤਾਂ ਸਮਝੋ ਉਹ ਸਮਾਜ ਲਈ ਮਾਰਗ ਦਰਸ਼ਕ ਬਣਦਾ। ਅਜਿਹੇ ਹੀ ਇਕ ਇਨਸਾਨ ਬਠਿੰਡੇ ਵਾਲੇ ਕਾਂ ਤੋਂ ਰਾਜਿੰਦਰਪਾਲ ਸਿੰਘ ਖਾਲਸਾ ਬਣੇ ਨੌਜਵਾਨ ਦੇ ਜੀਵਨ ‘ਤੇ ਅਧਾਰਿਤ ਪੁਸਤਕ “ਕਾਗਹੁ ਹੰਸੁ ਕਰੇਇ” ਲੇਖਕ ਧਰਮਵੀਰ ਸਿੰਘ ਚੱਠਾ ਵੱਲੋਂ ਲਿਖੀ ਗਈ ਹੈ। ਇਸ ਮੌਕੇ ਪਤਵੰਤੇ ਸੱਜਣ ਜਿੰਨਾ ਵਿੱਚ ਨਾਜ਼ਰ ਸਿੰਘ ਸਹੋਤਾ, ਹਾਕਮ ਸਿੰਘ ਢਿਲੋ, ਅਮਰਜੀਤ ਦੌਧਰ, ਅਵਤਾਰ ਗਰੇਵਾਲ, ਜੈਲਾ ਧੂੜਕੋਟ, ਗੁਰਇਕਬਾਲ ਸਿੰਘ, ਭਰਪੂਰ ਸਿੰਘ ਬਰਾੜ ਆਦਿ ਮੰਜੂਦ ਰਹੇ। ਇਸ ਮੌਕੇ ਵਾਈਸਾਲੀਆ ਗੁਰੂ-ਘਰ ਦੇ ਸੇਵਾਦਾਰ ਬੂਟਾ ਸਿੰਘ ਜੀ ਅਤੇ ਪੱਤਰਕਾਰ ਨੀਟਾ ਮਾਛੀਕੇ ਵੱਲੋਂ ਲੇਖਕ ਧਰਮਵੀਰ ਸਿੰਘ ਚੱਠਾ ਅਤੇ ਪੂਰੀ ਟੀਮ ਨੂੰ ਇਸ ਚੰਗੇ ਕਾਰਜ ਲਈ ਵਧਾਈ ਦਿੱਤੀ ਗਈ।

Leave a Reply

Your email address will not be published. Required fields are marked *