ਐੱਲ.ਐੱਲ.ਬੀ ਦੀ ਪੜਾਈ ਤੋਂ ਬਾਅਦ ਰੁਚੀ ਸ਼ਰਮਾਂ -ਦੀਪ ਭੱਟੀ
ਐੱਲ.ਐੱਲ.ਬੀ ਦੀ ਪੜਾਈ ਤੋਂ ਬਾਅਦ ਰੁਚੀ ਸ਼ਰਮਾਂ ਦੇ ਘਰ ਉਹਦੇ ਰਿਸ਼ਤੇ ਨੂੰ ਲੈ ਕੇ ਗੱਲਾਂ ਸ਼ੁਰੂ ਹੋ ਗਈਆਂ ਕਦੇ ਮਾਸੀ ਆਉਂਦੀ ਮੁੰਡਾ ਵਕੀਲ ਏ, ਕਦੇ ਚਾਚੀ ਆਉਂਦੀ ਕਿ ਮੁੰਡਾ ਲੈਕਚਰਾਰ ਏ ਤੇ ਕੋਈ ਆਪਣਾ ਕਾਰੋਬਾਰ ਕਰਦਾ ਆਦਿ,
ਦੱਸ ਪੈਂਦੀਆ ਪਰ ਰੁਚੀ ਨੇ ਇਹਨਾਂ ਰਿਸ਼ਤਿਆਂ ਚ ਕਦੇ ਕੋਈ ਦਿਲਚਸਪੀ ਨਾ ਦਿਖਾਈ ਕਿਉਂਕਿ ਉਹ ਆਪਣੇ ਕੈਰੀਅਰ ਤੇ ਧਿਆਨ ਦੇਣਾ ਚਾਹੁੰਦੀ ਸੀ ਪਰ ਮਾਂ ਬਾਪ ਦੀਆਂ ਗੱਲਾਂ ਸੁਣ ਕੇ ਉਹ ਆਖਿਰ ਤਿਆਰ ਹੋ ਗਈ ਇੱਕ ਮੁੰਡਾ ਦੇਖਣ ਲਈ ਜੋ ਖੁਦ ਵੀ ਵਕੀਲ ਸੀ ਤੇ ਦੇਖਣ ਚ ਵੀ ਜੱਚਦਾ ਸੀ ਰੁਚੀ ਨੂੰ ਫੋਟੋ ਤੇ ਵੀ ਥੋੜਾ ਚੰਗਾ ਲੱਗਿਆ।
ਗੱਲ ਪੱਕੀ ਹੋ ਗਈ ਤੇ ਰੁਚੀ ਦੇ ਦਿਮਾਗ ਚ ਅਮਿਤ ਦੀ ਤਸਵੀਰ ਆਉਣ ਲੱਗ ਗਈ ਮਨ ਹੀ ਮਨ ਉਹਨੂੰ ਚਾਹੁਣ ਲੱਗ ਗਈ ਤੇ ਰੁਚੀ ਦੇ ਕੋਰੇ ਅਹਿਸਾਸਾਂ ਨੂੰ ਖੰਭ ਨਿੱਕਲ ਰਹੇ ਸੀ।
ਦਿਲ ਕਰਦਾ ਸੀ ਅਮਿਤ ਨਾਲ ਗੱਲਾਂ ਕਰਾਂ, ਉਹਨੂੰ ਆਪਣੀਆਂ ਬੇਵਕੂਫੀਆਂ ਦੱਸਾਂ,
ਉਹਦੇ ਅੱਗੇ ਇੱਕ ਸਮਝਦਾਰ ਵਕੀਲ ਨਾ ਹੋ ਕੇ ਸ਼ਰਾਰਤੀ ਅੱਲੜ੍ਹ ਜਿਹੀ ਕੁੜੀ ਬਣਾਂ,
ਆਇਸ ਕਰੀਮ ਖਾਂਦੀ ਹੋਈ ਉਹਦੇ ਨੱਕ ਤੇ ਲਗਾ ਦਿਆਂ,
ਲੋਂਗ ਡਰਾਇਵ ਤੇ ਜਾਵਾਂ,
ਲੰਬੀ ਵਾੱਕ ਕਰਾਂ ਉਹਦੇ ਨਾਲ
ਤੇ ਹੋਰ ਬਹੁਤ ਕੁਝ ਆ ਰਿਹਾ ਸੀ ਰੁਚੀ ਦੇ ਦਿਮਾਗ ਚ ਜੋ ਉਹ ਅਮਿਤ ਨੂੰ ਦੱਸਣਾਂ ਚਾਹੁੰਦੀ ,ਪਰ ਉਹ ਜਦੋਂ ਵੀ ਫੋਨ ਕਰਦਾ ਤਾਂ ਅਜੀਬ ਗੱਲਾਂ ਕਰਦਾ ਮੇਰੀ ਤਾਂ ਸੁਣਦਾ ਹੀ ਨਹੀਂ ਸੀ ਬੱਸ ਦੱਸਦਾ ਕਿ ਮੈਨੂੰ ਬੈੱਡ ਤੇ ਇਹ ਕਰਨਾ ਪਸੰਦ ਏ ,ਮੈਨੂੰ ਇਹ ਪੋਜ ਪਸੰਦ ਏ ,
ਤੂੰ ਨੈੱਟ ਤੇ ਇਸ ਪੋਜ ਬਾਰੇ ਸਰਚ ਕਰ ,
ਰੁਚੀ ਨੇ ਪਹਿਲੀ ਵਾਰ ਅਜਿਹੀਆਂ ਸਾਇਟਸ ਓਪਨ ਕੀਤੀਆਂ ਤੇ ਉਹਨੂੰ ਗਲਿਆਣ ਜਿਹੀ ਆਉਂਦੀ ਅਜਿਹਾ ਕੁਝ ਦੇਖ ਕੇ ਪਰ ਉਹ ਪੜੀ ਲਿਖੀ ਕਰਕੇ ਸੋਚ ਲੈਂਦੀ ਕਿ ਜਵਾਨ ਮੁੰਡੇ ਕੁੜੀਆਂ ਚ ਆਪਣੇ ਲਾਇਫ ਪਾਰਟਨਰ ਨਾਲ ਨਵੇਂ ਤਜਰਬੇ ਕਰਨ ਦਾ ਸ਼ੌਂਕ ਹੁੰਦਾ ਏ
ਇਸ ਲਈ ਬਿਨਾਂ ਜਿਆਦਾ ਸੋਚੇ ਖੁਸ਼ੀ ਖੁਸ਼ੀ ਵਿਆਹ ਦੀ ਤਿਆਰੀਆਂ ਚ ਲੱਗੀ ਰਹੀ।
ਵਿਆਹ ਹੋਇਆ ਤੇ ਪਹਿਲੀ ਰਾਤ ਹੀ ਮੇਰੀਆਂ ਪਾਈਆਂ ਪਿਆਰ ਦੀਆਂ ਪੀਂਘਾ ਦੀ ਲੱਜ ਤਾੜ ਤਾੜ ਕਰਕੇ ਟੁੱਟ ਗਈ ਕਿਉਂਕਿ ਅਮਿਤ ਲਈ ਮੈਂ ਇੱਕ ਓਬਜੈਕਟ ਤੋਂ ਜਿਆਦਾ ਕੁਝ ਨਹੀਂ ਸੀ ।ਉਹ ਬੱਸ ਨਵੇਂ ਨਵੇਂ ਪਰੈਕਟੀਕਲ ਹਰ ਰਾਤ ਮੇਰੇ ਤੇ ਕਰਦਾ ਬਿਨਾਂ ਮੇਰੇ ਮਨ ਦੀ ਜਾਣੇ ਤੇ ਦਰਦ ਦੀ ਪਰਵਾਹ ਕੀਤੇ। ਮੈਂ ਪਤਾ ਨੀ ਕੀ ਸੋਚ ਕੇ ਇਹ ਕੁਝ ਸਹਿੰਦੀ ਰਹੀ।ਅਸਲ ਚ ਮੇਰਾ ਦਿਮਾਗ ਹੀ ਕੰਮ ਕਰਨਾ ਬੰਦ ਹੋ ਗਿਆ ਸੀ ,ਬੱਸ ਇੱਕ ਸਦਮੇ ਚੋਂ ਗੁਜਰ ਰਹੀ ਸੀ ਇੱਕ ਲਾਸ਼ ਬਣ ਗਈ ਸੀ ਜੋ ਸਾਹ ਲੈ ਰਹੀ ਸੀ ਪਰ ਫਿਰ ਵੀ ਮੈਂ ਅਮਿਤ ਨੂੰ ਪਿਆਰ ਕਰਦੀ ਸੀ ਮੇਰਾ ਦਿਲ ਕਰਦਾ ਸੀ ਕਿ ਉਹ ਮੈਨੂੰ ਘੁੱਟ ਕੇ ਗਲ ਨਾਲ ਲਾਵੇ ਤੇ ਮੈਂ ਰੋ ਕੇ ਦੱਸਾਂ ਮੈਨੂੰ ਇਹ ਕੁਝ ਚੰਗਾ ਨਹੀਂ ਲੱਗਦਾ ਪਰ ਉਹ ਮੇਰੀ ਸੁਣਦਾ ਕਿੱਥੇ ਸੀ ਉਹਨੇ ਕਦੇ ਮੇਰੇ ਵਾਲਾਂ ਚ ਹੱਥ ਨਹੀਂ ਫੇਰਿਆ ,
ਕਦੇ ਮੇਰੇ ਕਿਸੇ ਕੱਪੜੇ ਜਾਂ ਖਾਣੇ ਦੀ ਤਾਰੀਫ ਨਹੀਂ ਕੀਤੀ ,
ਕਦੇ ਗਲ ਨਾਲ ਨਹੀਂ ਲਾਇਆ
ਤੇ ਨਾ ਹੀ ਕਦੇ ਹੱਥ ਫੜ ਕੇ ਪੁੱਛਿਆ ਕਿ ਤੂੰ ਉਦਾਸ ਕਿਉਂ ਏ??
ਮੇਰੀ ਮਨ ਪਸੰਦ ਡਿਸ਼ ਲੈ ਕੇ ਆਉਣਾਂ ਤਾਂ ਦੂਰ ਕਦੇ ਪੁੱਛਿਆ ਵੀ ਨਹੀਂ
ਕਿ ਮੈਨੂੰ ਕੀ ਕੁਝ ਪਸੰਦ ਏ ?
ਮੈਂ ਇਹ ਗੱਲ ਮਾਂ ਨੂੰ ਦੱਸੀ ਉਹ ਹੱਸ ਪਈ
ਕਿ ਪਤੀ ਕਦੇ ਅਜਿਹਾ ਪਿਆਰ ਨਹੀਂ ਕਰਦੇ
ਤੂੰ ਭੋਲੀਆਂ ਗੱਲਾਂ ਨਾ ਕਰ ਦੁਨੀਆਂਦਾਰੀ ਦੀ ਸਮਝ ਕਰ ।
ਇਸ ਤਰਾਂ ਕੁਝ ਮਹੀਨੇ ਲੰਘ ਗਏ ਪਰੈਗਨੈਂਸੀ ਹੋਣ ਤੇ ਮੈਨੂੰ ਮੈਡੀਸਨ ਖਾਣ ਲਈ ਮਜਬੂਰ ਹੋਣਾ ਪਿਆ ਤੇ ਉਸ ਬੁਰੇ ਸਮੇਂ ਚ ਵੀ ਉਸ ਨੇ ਮੇਰੇ ਤੇ ਰਹਿਮ ਨਾ ਕੀਤਾ ।ਫਿਰ ਹੱਦ ਉਸ ਦਿਨ ਹੋ ਗਈ ਜਦੋਂ ਉਹ ਮੇਰੇ ਲਈ ਇੱਕ ਅੰਗਰੇਜ ਲੇਖਕ ਦੀ ਕਿਤਾਬ “Fifty shades of Grey ” ਲੈ ਕੇ ਆਇਆ ਤੇ ਮੈਨੂੰ ਪੜਨ ਨੂੰ ਕਿਹਾ ਮੈਨੂੰ ਉਹ ਕਿਤਾਬ ਪੜ ਕੇ ਅਮਿਤ ਦੀ ਮਾਨਸਿਕ ਸਥਿਤੀ ਬਾਰੇ ਪਤਾ ਲੱਗ ਗਿਆ। ਹੋ ਸਕਦਾ ਬਹੁਤੇ ਲੋਕ ਸੈਕਸ ਪਰੈਕਟਸ ਚ ਦਿਲਚਸਪੀ ਲੈਂਦੇ ਹੋਣ ਪਰ ਮੈਂ ਅਜਿਹਾ ਕੁਝ ਬਿਲਕੁਲ ਵੀ ਸਹਿਣ ਨਹੀਂ ਕਰ ਸਕਦੀ ਸੀ।
ਫਿਰ ਮੈਂ ਹੋਸ਼ ਚ ਆਉਣ ਲੱਗੀ ਤੇ ਜਲਦੀ ਤਲਾਕ ਲੈਣ ਦੀ ਤਿਆਰੀ ਲਈ ਵੱਖ ਵੱਖ ਕੇਸ ਸਟੱਡੀ ਕਰਕੇ ਆਪਣੀ ਫਾਇਲ ਤਿਆਰ ਕੀਤੀ।
ਅਜਿਹੇ ਮਾਨਸਿਕ ਰੋਗੀ ਤੋਂ ਤਲਾਕ ਲਿਆ ਤੇ ਜਿੰਦਗੀ ਦੁਬਾਰਾ ਸ਼ੁਰੂ ਕੀਤੀ।
ਹੁਣ ਮੈਂ ਲਾਅ ਕਾੱਲਜ ਚ ਪੜਾ ਰਹੀਂ ਹਾਂ ਤੇ ਔਰਤਾਂ ਦੇ ਵੱਖ ਵੱਖ ਮਸਲਿਆਂ ਤੇ ਕਨੂੰਨੀ ਸਲਾਹ ਵੀ ਦਿੰਦੀ ਹਾਂ ਕਿ ਜੋ ਕੁਝ ਮੈਂ ਸਹਿਣ ਕੀਤਾ ਇਹ ਕੋਈ ਹੋਰ ਨਾ ਸਹਿਣ ਕਰੇ।
#ਲਾਅ_ਕਾੱਲਜ
#ਕਨੂੰਨੀ_ਸਲਾਹ
#ਦੀਪ_ਭੱਟੀ
#ਰੁਚੀ_ਸ਼ਰਮਾਂ
#ਮਾਨਸਿਕ_ਰੋਗੀ