‘ਜੀਪੀਐੱਸ’ ਲਈ ਚੁਣੌਤੀ ਬਣ ਸਕਦਾ ਹੈ ਚੀਨੀ ਨੇਵੀਗੇਸ਼ਨ ਢਾਂਚਾ

ਪੇਈਚਿੰਗ: ਚੀਨ ਆਪਣੇ ਨੇਵੀਗੇਸ਼ਨ ਸੈਟੇਲਾਈਟ ਸਿਸਟਮ ‘ਬੇਈਡਊ’ (ਬੀਡੀਐੱਸ-3) ਦੇ ਮੁਕੰਮਲ ਹੋਣ ਦਾ ਜਸ਼ਨ ਮਨਾ ਰਿਹਾ ਹੈ। ਰਾਹ ਦੱਸਣ ਵਾਲਾ ਚੀਨ ਦਾ ਇਹ ਅਤਿ-ਅਾਧੁਨਿਕ ਤਕਨੀਕੀ ਢਾਂਚਾ ਅਮਰੀਕੀ ‘ਗਲੋਬਲ ਪੁਜ਼ੀਸ਼ਨਿੰਗ ਸਿਸਟਮ’ (ਜੀਪੀਐੱਸ) ਨੂੰ ਚੁਣੌਤੀ ਦੇ ਸਕਦਾ ਹੈ। ਨਵੇਂ ਨੇਵੀਗੇਸ਼ਨ ਢਾਂਚੇ ਨਾਲ ਚੀਨ ਦਾ ਸੁਰੱਖਿਆ ਘੇਰਾ ਮਜ਼ਬੂਤ ਹੋ ਸਕਦਾ ਹੈ ਤੇ ਭੂਗੋਲਿਕ ਸਿਆਸਤ ਨੂੰ ਵੀ ਬਲ ਮਿਲ ਸਕਦਾ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਤੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਆਗੂ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੇਈਚਿੰਗ ਦੇ ‘ਗ੍ਰੇਟ ਹਾਲ ਆਫ਼ ਪੀਪਲ’ ਵਿਚ ਸਿਸਟਮ ਨੂੰ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਹੈ। ਬੀਡੀਐੱਸ-3 ਦੇ ਸਾਰੇ ਟੈਸਟ ਮੁਕੰਮਲ ਹੋ ਗਏ ਹਨ। ਇਸ ਤੋਂ ਪਹਿਲਾਂ ਇਹ 2018 ਤੋਂ ਚੀਨ ਦੇ ‘ਬੈਲਟ ਤੇ ਰੋਡ’ ਉਸਾਰੀ ਪ੍ਰਾਜੈਕਟ ਲਈ ਸੇਵਾਵਾਂ ਦੇ ਰਿਹਾ ਸੀ। ਚੀਨੀ ਨੇਵੀਗੇਸ਼ਨ ਸਿਸਟਮ ਬੇਹੱਦ ਸਟੀਕ ਹੈ। ਇਸ ਰਾਹੀਂ ਛੋਟੇ ਸੁਨੇਹੇ ਵੀ ਭੇਜੇ ਜਾ ਸਕਦੇ ਹਨ ਤੇ ਫੋਟੋਆਂ ਵੀ ਭੇਜੀਆਂ ਜਾ ਸਕਦੀਆਂ ਹਨ।

Leave a Reply

Your email address will not be published. Required fields are marked *