ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਦਾ ਗਠਨ


ਮਨਟਿਕਾ( ਕੈਲੀਫੋਰਨੀਆ) ਸੈਂਟਰਲ ਵੈਲੀ ਦੇ ਸਾਹਿਤਕਾਰਾਂ ਵੱਲੋਂ ਪਿਛਲੇ ਹਫਤੇ ਇਕ ਫੋਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿਚ ਇਕ ਨਵੀਂ ਸਾਹਿਤਕ ਜਥੇਬੰਦੀ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਦਾ ਗਠਨ ਕੀਤਾ ਗਿਆ ਅਤੇ ਇਕ ਅਸਥਾਈ (ਐੱਡ-ਹਾਕ) ਕਮੇਟੀ ਬਣਾਈ ਗਈ। ਕੁਲਵੰਤ ਸੇਖੋਂ (ਪ੍ਰਧਾਨ), ਹਰਜੀਤ ਹਠੂਰ (ਉਪ ਪ੍ਰਧਾਨ), ਮਨਦੀਪ ਗੋਰਾ (ਜਨਰਲ ਸਕੱਤਰ) ਅਤੇ ਹਰਪ੍ਰੀਤ ਕੌਰ ਧੂਤ (ਸਹਾਇਕ ਸਕੱਤਰ) ਨਿਯੁੱਕਤ ਕੀਤੇ ਗਏ। ਇਹ ਕਮੇਟੀ ਸਥਾਈ ਕਮੇਟੀ ਚੁਣੇ ਜਾਣ ਤੱਕ ਕੰਮ ਕਰਦੀ ਰਹੇਗਾ।

  ਕੁਲਵੰਤ ਸੇਖੋਂ , ਹਰਜੀਤ ਹਠੂਰ, ਮਨਦੀਪ ਗੋਰਾ ,ਹਰਪ੍ਰੀਤ ਕੌਰ ਧੂਤ,ਸਭਾ ਦੇ ਮੁਢਲੇ ਮੈਂਬਰਾਂ ਵਿਚ ਪ੍ਰੋ ਹਰਭਜਨ ਸਿੰਘ, ਪਰਮਜੀਤ ਭਾਨੂੰ, ਤਾਰਾ ਸਿੰਘ ਸਾਗਰ, ਡਾæ ਰਵੀ ਸ਼ੇਰਗਿੱਲ, ਰਵਨੀਤ ਹਠੂਰ, ਅਵਤਾਰ ਲਾਖਾ, ਜਸਵੰਤ ਸ਼ਾਦ, ਦਲਜਿੰਦਰ ਸਹੋਤਾ, ਧਰਮਵੀਰ ਥਾਂਦੀ, ਸੁੱਖੀ ਧਾਲੀਵਾਲ, ਮਨਜੀਤ ਕੌਰ ਸੰਧੂ, ਜਸਬੀਰ ਸੀਂਦਰਾ, ਕਰਮਜੀਤ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਪਾਲ ਭੱਟੀ, ਗਗਨ ਮਾਹਲ ਸੁਲਤਾਨਵਿੰਡ, ਮਲਿਕ ਇਮਤਿਆਜ਼, ਕੁਲਵੀਰ ਚੀਮਾ, ਹਰਜਿੰਦਰ ਸਿੰਘ ਹੈਪੀ, ਲਖਵੀਰ ਮੱਖਣ, ਰਣਧੀਰ ਸੰਧੂ, ਮਾਨਵਜੀਤ ਢਿੱਲੋਂ, ਕਰਮਵੀਰ ਸਿੰਘ, ਅਮਰਜੀਤ ਸਿੰਘ, ਰਜਿੰਦਰ ਟਾਂਡਾ, ਕਮਲ ਸਿੱਧੂ, ਲਾਲੀ ਗਿੱਲ, ਰਾਜੇਸ਼ ਸੰਘਰ ਆਦਿ ਨੂੰ ਸ਼ਾਮਲ ਕੀਤਾ ਗਿਆ। ਨਿਊਯਾਰਕ ਤੋਂ ਸੁਰਿੰਦਰ ਸੋਹਲ ਆਨਰੇਰੀ ਮੈਂਬਰ ਵਜੋਂ ਸ਼ਾਮਲ ਹੋਏ। ਕੈਲੀਫੋਰਨੀਆ ਵਿਚ ਵਸਦਾ ਕੋਈ ਵੀ ਸਾਹਿਤਕਾਰ, ਕਲਾਕਾਰ, ਸੰਗੀਤਕਾਰ ਅਤੇ ਸਾਹਿਤ ਪ੍ਰੇਮੀ ਇਸ ਦਾ ਮੈਂਬਰ ਬਣ ਸਕਦਾ ਹੈ। ਅਮਰੀਕਾ ਦੀ ਕਿਸੇ ਹੋਰ ਸਟੇਟ ਵਿਚ ਵਸਦਾ ਲੇਖਕ ਇਸ ਸਭਾ ਦਾ ਆਨਰੇਰੀ ਮੈਂਬਰ ਹੋ ਸਕਦਾ ਹੈ। ਸਭਾ ਦੀ ਖੁੱਲ੍ਹੀ ਮੈਂਬਰਸ਼ਿਪ ਸਥਾਈ ਕਮੇਟੀ ਬਣਨ ਤੱਕ ਜਾਰੀ ਰਹੇਗੀ।
ਇਹ ਸਭਾ ਜਿੱਥੇ ਨਾਮਵਰ ਤੇ ਸਥਾਪਿਤ ਲੇਖਕਾਂ ਨੂੰ ਆਪਣੇ ਮਾਰਗਦਰਸ਼ਕ ਤੇ ਪ੍ਰੇਰਨਾਸਰੋਤ ਮੰਨਦੀ ਹੈ; ਉੱਥੇ ਨੌਜਵਾਨ ਸਾਹਿਤਕਾਰਾਂ, ਕਲਾਕਾਰਾਂ ਤੇ ਸੰਗੀਤਕਾਰਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਤੇ ਸਾਹਿਤਕ ਸਭਿਆਚਾਰਕ ਧਰਾਤਲ ਦਾ ਉਹ ਧੁਰਾ ਸਮਝਦੀ ਹੈ, ਜਿਸ ਉੱਪਰ ਇਸ ਦੇ ਵਿਕਾਸ ਦਾ ਭਵਿੱਖ ਨਿਰਭਰ ਕਰਦਾ ਹੈ। ਇਹ ਸਭਾ ਨੌਜਵਾਨ ਲੇਖਕਾਂ ਨੂੰ ਉੱਚ-ਕੋਟੀ ਦਾ ਸਾਹਿਤ ਸਿਰਜਣ ਲਈ ਪ੍ਰੇਰਦੀ ਰਹੇਗੀ।
ਜਦੋਂ ਤੱਕ ਕਰੋਨਾ ਮਹਾਂ-ਮਾਰੀ ਕਾਰਨ ਪੈਦਾ ਹੋਈ ਵਰਤਮਾਨ ਚਿੰਤਾਜਨਕ ਸਥਿਤੀ ਵਿਚ ਸੁਧਾਰ ਨਹੀਂ ਹੋ ਜਾਂਦਾ ਤੇ ਸਥਿਤੀ ਸਾਮਾਨ ਨਹੀਂ ਹੋ ਜਾਂਦੀ, ਉਦੋਂ ਤੱਕ ਇਨ੍ਹਾਂ ਸਰਗਰਮੀਆਂ ਦਾ ਮਾਧਿਅਮ ਫੋਨ ਮੀਟਿੰਗਾਂ, ਵੀਡਿਓ ਕਾਨਫਰੰਸਾਂ, ਵੈੱਬ ਸੈਮੀਨਾਰਾਂ ਅਤੇ ਫੇਸ ਬੁੱਕ ਆਦਿ ਸੋਸ਼ਲ ਮੀਡੀਆ ਨੂੰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇਹ ਸਭਾ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸੰਜੀਦਾ ਵਿਦਵਾਨਾਂ ਅਤੇ ਆਲੋਚਕਾਂ ਨਾਲ ਮਿਲ ਕੇ ਵੈਬੀਨਾਰਾਂ, ਸੈਮੀਨਾਰਾਂ ਤੇ ਕਾਨਫਰੰਸਾਂ ਦੇ ਮਾਧਿਅਮ ਰਾਹੀਂ ਸਮੁੱਚੇ ਪਰਵਾਸੀ ਪੰਜਾਬੀ ਸਾਹਿਤ, ਖ਼ਾਸ ਕਰਕੇ ਅਮਰੀਕੀ ਪੰਜਾਬੀ ਸਾਹਤਿਕ ਕਿਰਤਾਂ ਤੇ ਸੰਪਾਦਿਤ ਸੰਗ੍ਰਹਿਆਂ ਬਾਰੇ ਵਿਚਾਰ ਚਰਚਾ ਦਾ ਆਯੋਜਨ ਕਰੇਗੀ।
ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਲੋਕ-ਹਿਤੈਸ਼ੀ ਨਜ਼ਰੀਏ ਤੇ ਮਾਨਵਵਾਦੀ ਦ੍ਰਿਸ਼ਟੀਕੋਨ ਤੋਂ ਸਿਰਜੀਆਂ ਗਈਆਂ ਸਾਹਿਤਕ ਰਚਨਾਵਾਂ ਤੇ ਕਲਾ ਕਿਰਤਾਂ ਦਾ ਸਵਾਗਤ ਕਰੇਗੀ ਅਤੇ ਇਨ੍ਹਾਂ ਦੇ ਸਿਰਜਕਾਂ ਨੂੰ ਪ੍ਰੋਤਸਾਹਿਤ ਕਰੇਗੀ। ਉਮਰ, ਲਿੰਗ, ਜਾਤ, ਰੰਗ, ਨਸਲ, ਭਾਸ਼ਾ, ਧਰਮ, ਆਵਾਸੀ ਪਰਵਾਸੀ ਆਦਿ ਦੇ ਆਧਾਰ ‘ਤੇ ਕੀਤੇ ਜਾ ਰਹੇ ਹਰ ਪ੍ਰਕਾਰ ਦੇ ਵਿਤਤਰੇ ਤੇ ਬੇਇਨਸਾਫ਼ੀ ਦਾ ਵਿਰੋਧ ਕਰੇਗੀ। ਇਹ ਸਭਾ ਹੋਰ ਸਾਹਿਤਕ ਸੰਗਠਨਾਂ ਨਾਲ ਦੋਸਤਾਨਾ ਸੰਬੰਧ ਰੱਖਣ, ਮੇਲ-ਮਿਲਾਪ ਵਧਾਉਣ ਅਤੇ ਮਿਲ ਕੇ ਸਾਂਝੀਆਂ ਸਾਹਿਤਕ ਸਰਗਰਮੀਆਂ ਉਲੀਕਣ ਤੇ ਨੇਪਰੇ ਚਾੜ੍ਹਨ ਦੇ ਪ੍ਰਯਤਨ ਕਰੇਗੀ। ਵਧੇਰੇ ਜਾਣਕਾਰੀ ਲਈ ਕੁਲਵੰਤ ਸੇਖੋਂ (ਫੋਨ: 559-355-6564) ਤੇ ਹਰਜੀਤ ਹਠੂਰ (ਫੋਨ: 408-569-8469) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਰਿਪੋਰਟ: ਮਨਦੀਪ ਗੋਰਾ (ਫੋਨ: 209-740-8319) ਤੇ ਹਰਪ੍ਰੀਤ ਕੌਰ ਧੂਤ (209-423-1107)              

Leave a Reply

Your email address will not be published. Required fields are marked *