ਐੱਮਪੀ ‘ਚ ਹੁਣ ਮੂਲ ਬਸ਼ਿੰਦਿਆਂ ਨੂੰ ਹੀ ਮਿਲੇਗੀ ਸਰਕਾਰੀ ਨੌਕਰੀ
ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਹੁਣ ਸਿਰਫ ਸੂਬੇ ਦੇ ਨੌਜਵਾਨਾਂ ਨੂੰ ਹੀ ਮਿਲਣਗੀਆਂ। ਮੰਗਲਵਾਰ ਨੂੰ ਇਕ ਵੀਡੀਓ ਜਾਰੀ ਕਰ ਕੇ ਉਨ੍ਹਾਂ ਨੇ ਇਹ ਐਲਾਨ ਕੀਤਾ, ਫਿਰ ਟਵੀਟ ਕਰ ਕੇ ਕਿਹਾ ਕਿ ਸੂਬੇ ਦੇ ਸਰੋਤਾਂ ‘ਤੇ ਪਹਿਲਾ ਅਧਿਕਾਰ ਸੂਬੇ ਦੇ ਹੀ ਨੌਜਵਾਨਾਂ ਦਾ ਹੋਵੇਗਾ। ਸ਼ਿਵਰਾਜ ਨੇ ਇਸ ਤੋਂ ਪਹਿਲਾਂ ਵੀ 2009 ‘ਚ ਇਹ ਐਲਾਨ ਕੀਤਾ ਸੀ ਪਰ ਮਾਮਲਾ ਕਾਨੂੰਨੀ ਲੜਾਈ ਕਾਰਨ ਅਮਲ ‘ਚ ਨਹੀਂ ਆ ਸਕਿਆ ਸੀ।