ਮੈਨੂੰ ਹਾਂ ਜੀ, ਹਾਂ ਜੀ ਕਹਿਣ ਵਾਲਾ ਪਤੀ ਨਹੀਂ ਚਾਹੀਦਾ
ਸੰਭਲ (ਯੂਪੀ)-ਮੁਸਲਿਮ ਔਰਤ ਨੇ ਇਸ ਆਧਾਰ ‘ਤੇ ਆਪਣੇ ਪਤੀ ਤੋਂ ਤਲਾਕ ਦੀ ਮੰਗ ਕੀਤੀ ਹੈ ਕਿ ਉਹ ਉਸ ਨਾਲ ਲੜਦਾ ਨਹੀਂ ਹੈ। ਔਰਤ ਨੇ ਵਿਆਹ ਤੋਂ 18 ਮਹੀਨਿਆਂ ਬਾਅਦ ਤਲਾਕ ਲਈ ਸ਼ਰੀਆ ਅਦਾਲਤ ਵਿਚ ਪਹੁੰਚ ਕੀਤੀ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਆਪਣੇ ਪਤੀ ਦੇ ਪਿਆਰ ਵਿੱੱਚ ਘੁਟਣ ਮਹਿਸੂਸ ਹੋ ਰਹੀ ਹੈ। ਉਸ ਨੇ ਅਦਾਲਤ ਨੂੰ ਦੱਸਿਆ, “ਉਹ ਮੇਰੇ ਉੱਤੇ ਚੀਕਦਾ ਨਹੀਂ ਅਤੇ ਨਾ ਹੀ ਉਸ ਨੇ ਕਿਸੇ ਮੁੱਦੇ ’ਤੇ ਮੈਨੂੰ ਪ੍ਰੇਸ਼ਾਨ ਕੀਤਾ। ਉਸਨੇ ਅੱਗੇ ਕਿਹਾ, “ਜਦੋਂ ਵੀ ਮੈਂ ਕੋਈ ਗਲਤੀ ਕਰਦੀ ਹਾਂ ਤਾਂ ਉਹ ਹਮੇਸ਼ਾ ਮੈਨੂੰ ਉਸ ਲਈ ਮੁਆਫ਼ ਕਰਦਾ ਹੈ। ਮੈਂ ਉਸ ਨਾਲ ਬਹਿਸ ਕਰਨਾ ਚਾਹੁੰਦਾ ਹਾਂ ਉਹ ਮੇਰੀ ਗੱਲ ਮੰਨ ਲੈਂਦਾ ਹੈ। ਮੇਰੇ ਲਈ ਖਾਣਾ ਵੀ ਬਣਾ ਦਿੰਦਾ ਹੈ ਪਰ ਮੈਨੂੰ ਅਜਿਹੀ ਜ਼ਿੰਦਗੀ ਦੀ ਜ਼ਰੂਰਤ ਨਹੀਂ ਹੈ, ਜਿੱਥੇ ਪਤੀ ਹਰ ਗੱਲ ਮੰਨੀ ਜਾਵੇ।” ਸ਼ਰੀਆ ਅਦਾਲਤ ਦੇ ਮੌਲਵੀ ਤਲਾਕ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਔਰਤ ਦਾ ਮੁੱਦਾ ਕਿਸੇ ਸਿਰ ਪੈਰ ਦਾ ਨਹੀਂ। ਇਸ ਤੋਂ ਬਾਅਦ ਔਰਤ ਨੇ ਮਾਮਲਾ ਸਥਾਨਕ ਪੰਚਾਇਤ ਕੋਲ ਉਠਾਇਆ, ਜਿਸ ਨੇ ਇਸ ਮਸਲੇ ਬਾਰੇ ਫੈਸਲਾ ਲੈਣ ਵਿੱਚ ਅਸਮਰੱਥਾ ਵੀ ਜ਼ਾਹਰ ਕੀਤੀ। ਇਸ ਦੌਰਾਨ ਔਰਤ ਦੇ ਪਤੀ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਅਤੇ ਹਮੇਸ਼ਾਂ ਉਸ ਨੂੰ ਖੁਸ਼ ਰੱਖਣਾ ਚਾਹੁੰਦਾ ਹੈ।