ਭਾਰਤੀ ਮਾਂ-ਧੀ ਧੋਖਾਧੜੀ ਦੀਆਂ ਦੋਸ਼ੀ ਪਾਈਆਂ ਗਈਆਂ

ਨਿਊਯਾਰਕ : ਇਥੇ ਭਾਰਤੀ ਮੂਲ ਦੀ ਔਰਤ ਅਤੇ ਉਸ ਦੀ ਧੀ ਨੂੰ ਇੰਸ਼ੋਰੈਂਸ ਦਾ ਕਲੇਮ ਲੈਣ ਲਈ ਧੋਖਾਧੜੀ ਦੇ ਦੋਸ਼ ਹੇਠ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਉਨ੍ਹਾਂ ਨੂੰ ਇੰਸ਼ੋਰੈਂਸ ਦੀ ਰਕਮ ਹਾਸਲ ਕਰਨ ਲਈ ਧੋਖੇ ਨਾਲ ਆਪਣਾ ਸਟੋਰ ਸਾੜਨ ਦੇ ਦੋਸ਼ ਹੇਠ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਬਿ੍ਟਿਸ਼ ਕੋਲੰਬੀਆ, ਕੈਨੇਡਾ ਦੀ ਰਹਿਣ ਵਾਲੀ ਮੰਜੀਤ (49) ਅਤੇ ਉਸ ਦੀ ਧੀ 27 ਸਾਲਾ ਧੀ ਨੂੰ ਯੂਐਸ ਜ਼ਿਲ੍ਹਾ ਅਦਾਲਤ ਦੇ ਜੱਜ ਡੇਵਿਡ ਬਨਿੰਗ ਨੇ ਕ੍ਰਮਵਾਰ 18 ਮਹੀਨੇ ਅਤੇ 9 ਮਹੀਨੇ ਦੀ ਸਜ਼ਾ ਸੁਣਾਈ ਹੈ। ਸਿੰਘ ਨੇ ਅਦਾਲਤ ’ਚ ਆਪਣੀ ਗਲਤੀ ਮੰਨ ਲਈ ਹੈ।

Leave a Reply

Your email address will not be published. Required fields are marked *