ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਲਾਪਤਾ ਨੌਜਵਾਨ ਚੀਨੀ ਖੇਤਰ ਵਿੱਚ ਮਿਲਣ ਦੀ ਪੁਸ਼ਟੀ: ਰਿਜੀਜੂ

ਚੰਡੀਗੜ੍ਹ : ਭਾਰਤ ਦੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਰਾਜ ਮੰਤਰੀ ਕਿਰਨ ਰਿਜੀਜੂ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਨੌਜਵਾਨ ਉਨ੍ਹਾਂ ਦੇ ਖੇਤਰ ਤੋਂ ਮਿਲੇ ਹਨ। ਇੱਕ ਟਵੀਟ ਵਿੱਚ, ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਭਾਰਤ ਨੂੰ ਸੌਂਪਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਰਿਜੀਜੂ ਨੇ ਟਵੀਟ ਕੀਤਾ, ‘ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤੀ ਫੌਜ ਵੱਲੋਂ ਹਾਟਲਾਈਨ ਰਾਹੀਂ ਭੇਜੇ ਸੁਨੇਹੇ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਲਾਪਤਾ ਹੋਏ ਨੌਜਵਾਨ ਉਨ੍ਹਾਂ ਦੇ ਖੇਤਰ ਤੋਂ ਮਿਲੇ ਹਨ। ਹੁਣ ਇਨ੍ਹਾਂ ਨੂੰ ਭਾਰਤੀ ਅਥਾਰਟੀ ਨੂੰ ਸੌਂਪਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ’ ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਪੀਐਲਏ ਵੱਲੋਂ ਕਥਿਤ ਤੌਰ ’ਤੇ ਸਰਹੱਦੀ ਖੇਤਰ ਤੋਂ ਹਿਰਾਸਤ ਵਿੱਚ ਲੈਣ ਸਬੰਧੀ ਪੀਐਲਏ ਨੂੰ ਸੁਨੇਹਾ ਭੇਜ ਕੇ ਇਸ ਸਬੰਧੀ ਜਵਾਬ ਮੰਗਿਆ ਸੀ। ਅਰੁਣਾਚਲ ਪ੍ਰਦੇਸ਼ ਦੇ ਇਹ ਨੌਜਵਾਨ ਫੌਜ ਦਾ ਸਾਮਾਨ ਢੋਣ ਦਾ ਕੰਮ ਕਰਦੇ ਹਨ ਅਤੇ ਪੀਐਲਏ ਨੇ ਇਨ੍ਹਾਂ ਨੂੰ ਜੰਗਲ ਤੋਂ ਉਦੋਂ ਫੜ ਲਿਆ ਸੀ ਜਦੋਂ ਇਹ ਆਪਣੀ ਡਿਊਟੀ ਖਤਮ ਹੋਣ ਬਾਅਦ ਜੰਗਲ ਵਿੱਚ ਮੱਛੀ ਫੜਨ ਗਏ ਸਨ।

Leave a Reply

Your email address will not be published. Required fields are marked *