ਨਾਗਾਲੈਂਡ ’ਚ ਦੂਜੀ ਵਿਸ਼ਵ ਜੰਗ ਸਮੇਂ ਦਾ ਬੰਬ ਫਟਣ ਨਾਲ ਇਕ ਦੀ ਮੌਤ, ਚਾਰ ਜ਼ਖ਼ਮੀ

ਦੀਮਾਪੁਰ : ਨਾਗਾਲੈਂਡ ਦੇ ਦੀਮਾਪੁਰ ਜ਼ਿਲ੍ਹੇ ਵਿੱਚ ਅੱਜ ਦੂਜੀ ਵਿਸ਼ਵ ਜੰਗ ਸਮੇਂ ਦਾ ਇਕ ਸ਼ੱਕੀ ਬੰਬ ਫਟਣ ਕਾਰਨ ਇਕ ਕਬਾੜੀਏ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਬਰਮਾ ਕੈਂਪ ਇਲਾਕੇ ਵਿੱਚ ਉਦੋਂ ਹੋਇਆ ਜਦੋਂ ਇਕ ਕਬਾੜੀ ਤਾਂਬਾ ਕੱਢਣ ਲਈ ਬੰਬ ਨੂੰ ਹਥੌੜੇ ਨਾਲ ਤੋੜ ਰਿਹਾ ਸੀ। ਡੀਸੀਪੀ(ਜ਼ੋਨ-1) ਡਾ. ਨਈਮ ਮੁਸਤਫ਼ਾ ਨੇ ਦੱਸਿਆ ਕਿ ਇਹ ਬੰਬ ਦੂਜੀ ਵਿਸ਼ਵ ਜੰਗ ਸਮੇਂ ਦਾ ਮੰਨਿਆ ਜਾ ਰਿਹਾ ਹੈ। ਧਮਾਕੇ ਕਾਰਨ ਕਬਾੜੀਏ ਦੇ ਮਕਾਨ ਨੂੰ ਵੀ ਨੁਕਸਾਨ ਪੁੱਜਿਆ ਹੈ। ਜ਼ਖ਼ਮੀਆਂ ਵਿੱਚ ਇਕ ਮਹਿਲਾ ਵੀ ਸ਼ਾਮਲ ਹੈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। –

Leave a Reply

Your email address will not be published. Required fields are marked *