ਯੋਗੀ ਦੇ ਰਾਜ ’ਚ ਅੱਧੀ ਰਾਤ ਨੂੰ ਲਾਸ਼ ਸਮੇਤ ਸਬੂਤਾਂ ਦੀ ਅਰਥੀ ਸਾੜੇ ਜਾਣ ਪਿੱਛੋਂ ਹੁਣ ਸਰਕਾਰ ਵੱਲੋਂ ਸੀਬੀਆਈ ਜਾਂਚ ਦੀ ਮੰਗ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਹਾਥਰਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਉਹ ਨਿਰਪੱਖ ਜਾਂਚ ਵਿਚ ਸਵਾਰਥੀ ਹਿੱਤਾਂ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਤੋਂ ਬਚਣ ਲਈ ਸੀਬੀਆਈ ਜਾਂਚ ਕਰਵਾਉਣ ਦੇ ਆਦੇਸ਼ ਦੀ ਬੇਨਤੀ ਕਰ ਰਹੀ ਹੈ। ਸਰਕਾਰ ਨੇ ਅਦਾਲਤ ਵਿੱਚ ਹਲਫਨਾਮਾ ਦਿੱਤਾ ਹੈ ਕਿ ਹਾਥਰਸ ਮਾਮਲੇ ਵਿੱਚ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ।ਸਰਕਾਰ ਨੇ ਕਿਹਾ ਕਿ ਜੇਜੇ ਮੈਡੀਕਲ ਹਸਪਤਾਲ ਅਲੀਗੜ੍ਹ ਦੀ ਮੁੱਢਲੀ ਰਿਪੋਰਟ ਵਿਚ ਬਲਾਤਕਾਰ ਦਾ ਜ਼ਿਕਰ ਨਹੀਂ ਕੀਤਾ ਗਿਆ। ਐੱਫਐੱਸਐੱਲ ਆਗਰਾ ਵੀ ਬਲਾਤਕਾਰ ਦੀ ਗੱਲ ਤੋਂ ਇਨਕਾਰ ਕਰ ਰਹੀ ਹੈ।

Leave a Reply

Your email address will not be published. Required fields are marked *