ਬੰਗਾਲ ਵਿੱਚ ਸਿੱਖ ਦਾ ਅਪਮਾਨ ਕਰਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਕੋਲਕਾਤਾ : ਪੱਛਮੀ ਬੰਗਾਲ ਦੇ ਹਾਵੜਾ ਵਿਖੇ ਸਟੇਟ ਸਕੱਤਰੇਤ ਵਿਖੇ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਸਿੱਖ ਵਿਅਕਤੀ ਦੀ ਪੁਲੀਸ ਵੱਲੋਂ ਕੁੱਟਮਾਰ ਅਤੇ ਪੱਗ ਲਾਹੁਣ ਖ਼ਿਲਾਫ਼ ਸਿੱਖਾਂ ਵਿੱਚ ਭਾਰੀ ਰੋਸ ਹੈ। ਇਸ ਕਾਰਨ ਅੱਜ ਸਿੱਖਾਂ ਨੇ ਕੋਲਕਾਤਾ ਵਿਚ ਰੋਸ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਦੀ ਰਾਤ 8 ਅਕਤੂਬਰ ਨੂੰ 43 ਸਾਲਾ ਬਲਵਿੰਦਰ ਸਿੰਘ ਨਾਲ ਵਾਪਰੀ ਇਸ ਘਟਨਾ ਨੂੰ ਖ਼ਿਲਾਫ਼ ਬੀਤੀ ਰਾਤ ਰੈਲੀ ਕੱਢੀ ਅਤੇ ਬੰਗਾਲੀ ਵਿੱਚ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। 8 ਅਕਤੂਬਰ ਨੂੰ ਭਾਜਪਾ ਦੇ ਮਾਰਚ ਦੌਰਾਨ ਪੁਲੀਸ ਨੂੰ ਬਲਵਿੰਦਰ ਸਿੰਘ ਕੋਲੋਂ ਗੋਲੀਆਂ ਨਾਲ ਭਰੀ ਪਿਸਤੌਲ ਮਿਲੀ ਸੀ। ਪ੍ਰਦਰਸ਼ਨਕਾਰੀਆਂ ਨੇ ਐਸਪਲੇਨੇਡ ਕਰਾਸਿੰਗ ਨੇੜੇ ਸੈਂਟਰਲ ਐਵੇਨਿਊ ਵਿਖੇ ਨਾਅਰੇਬਾਜ਼ੀ ਕਰਦਿਆਂ ਕਿਹਾ, “ਮੁੱਖ ਮੰਤਰੀ ਮਮਤਾ ਬੈਨਰਜੀ ਦੱਸੋ ਕਿ ਤੁਹਾਡੀ ਪੁਲੀਸ ਨੇ ਇੱਕ ਸਿੱਖ ਵਿਅਕਤੀ ਦੀ ਪੱਗ ਕਿਉਂ ਲਾਹੀ?” ਤੁਸੀਂ ਕਾਰਨ ਦੱਸੋ ਜਾਂ ਮੁੱਖ ਮੰਤਰੀ ਦੀ ਕੁਰਸੀ ਛੱਡੋ। ”

Leave a Reply

Your email address will not be published. Required fields are marked *