ਪੰਜਾਬ ’ਚ ਜਨਮੇ ਆਇਰਸ਼ ਵਿਅਕਤੀ ਨੇ ਧਰਤੀ ਦੇ ਘੇਰੇ ਬਰਾਬਰ ਚੱਕਰ ਲਾਉਣ ਦਾ ਦਾਅਵਾ ਕੀਤਾ

ਲੰਡਨ : ਪੰਜਾਬ ’ਚ ਜਨਮੇ ਅਤੇ ਪਿਛਲੇ 40 ਵਰ੍ਹਿਆਂ ਤੋਂ ਆਇਰਲੈਂਡ ’ਚ ਰਹਿ ਰਹੇ ਵਿਨੋਦ ਬਜਾਜ (70) ਨੇ ਦਾਅਵਾ ਕੀਤਾ ਹੈ ਕਿ ਉਹ 1500 ਦਿਨਾਂ ’ਚ ਧਰਤੀ ਦੇ ਘੇਰੇ ਦੇ ਬਰਾਬਰ 40,075 ਕਿਲੋਮੀਟਰ ਦੀ ਯਾਤਰਾ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਗਿੰਨੀਜ਼ ਵਰਲਡ ਰਿਕਾਰਡ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ‘ਅਰਥ ਵਾਕ ਯਾਤਰਾ’ ਆਪਣੇ ਗ੍ਰਹਿ ਨਗਰ ਲਿਮਰਿਕ ਤੋਂ ਬਾਹਰ ਜਾਣ ਤੋਂ ਬਿਨਾਂ ਹੀ ਪੂਰੀ ਕੀਤੀ ਹੈ।
ਸ੍ਰੀ ਬਜਾਜ ਨੇ ਅਗਸਤ 2016 ’ਚ ਵਜ਼ਨ ਘੱਟ ਕਰਨ ਅਤੇ ਸ਼ਰੀਰ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਇਹ ਯਾਤਰਾ ਸ਼ੁਰੂ ਕੀਤੀ ਸੀ। ਸੇਵਾਮੁਕਤ ਇੰਜਨੀਅਰ ਅਤੇ ਬਿਜ਼ਨਸ ਕੰਸਲਟੈਂਟ ਬਜਾਜ ਚੇਨੱਈ ਤੋਂ 1975 ’ਚ ਪੜ੍ਹਾਈ ਲਈ ਗਲਾਸਗੋ ਆਏ ਸਨ ਅਤੇ 43 ਵਰ੍ਹੇ ਪਹਿਲਾਂ ਆਇਰਲੈਂਡ ਚਲੇ ਗਏ ਸਨ।