ਟਾਇਗਮ ਗੁਰੂਘਰ ਵਿੱਚ ਕਿਸਾਨ ਬਿੱਲਾਂ ਖਿਲਾਫ਼ ਰੋਸ ਮੁਜ਼ਾਹਰਾ

ਲੰਡਨ : ਤਿੰਨ ਵਿਅਕਤੀਆਂ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਇਕ ਬਿਲਡਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਦਾਲਤ ਨੇ ਬਿਲਡਰ ਵੱਲੋਂ ਕੀਤੀ ਕਾਰਵਾਈ ਨੂੰ ਆਤਮ-ਰੱਖਿਆ ਗਰਦਾਨਿਆ ਹੈ। ਮਾਰੇ ਗਏ ਵਿਅਕਤੀ ਵੀ ਭਾਰਤੀ ਮੂਲ ਦੇ ਹੀ ਸਨ। ਪੱਛਮੀ ਲੰਡਨ ਦੀਆਂ ਗਲੀਆਂ ਵਿਚ ਗੁਰਜੀਤ ਸਿੰਘ (29) ਨੇ ਜਨਵਰੀ ਵਿਚ ਹੋਏ ਟਕਰਾਅ ’ਚ ਚਾਕੂ ਦੇ ਵਾਰ ਨਾਲ ਤਿੰਨ ਜਣਿਆਂ ਨੂੰ ਹਲਾਕ ਕਰ ਦਿੱਤਾ ਸੀ। ਪੰਜਾਬ ਨਾਲ ਸਬੰਧਤ ਨਰਿੰਦਰ ਸਿੰਘ ਲੁਭਾਇਆ (29), ਹਰਿੰਦਰ ਕੁਮਾਰ (30) ਤੇ ਮਲਕੀਤ ਸਿੰਘ ਢਿੱਲੋਂ (37) ਲੰਡਨ ਦੇ ਰੈੱਡਬ੍ਰਿਜ ਇਲਾਕੇ ਦੇ ਸੈਵਨ ਕਿੰਗਜ਼ ਵਿਚ ਗੁਰਜੀਤ ਉਤੇ ਪਹਿਲਾਂ ਹਮਲਾ ਕਰਦੇ ਪਾਏ ਗਏ ਹਨ। ‘ਦੀ ਟਾਈਮਜ਼’ ਅਖ਼ਬਾਰ ਨੇ ਲਿਖਿਆ ਹੈ ਕਿ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਖ਼ੁਦ ਨੂੰ ਬਚਾਉਣ ਲਈ ‘ਗੁਰਜੀਤ ਬਰੂਸ ਲੀ ਬਣ ਗਿਆ।’ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਹਮਲਾ ਇਕ ਵਪਾਰਕ ਸੌਦੇ ਦੇ ਨਾਕਾਮ ਹੋਣ ’ਤੇ ‘ਬਕਾਇਆ’ ਲੈਣ ਲਈ ਕੀਤਾ ਗਿਆ ਸੀ।