ਸਾਡਾ ਮਰਦ ਪ੍ਰਧਾਨ ਸਮਾਜ਼-ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

ਵੇਸੈ ਤਾਂ ਆਪਾਂ ਲੋਕਾ ਨੇ ਹੀ ਘਰ,ਸਮਾਜ਼ ਅਤੇ ਦੇਸ਼ ਨੂੰ ਰਲਮਿਲ ਕੇ ਚਲਦਾ ਰੱਖਣਾ ਹੁੰਦਾ ਹੈ।ਲੇਕਿਨ ਮੇਰਾ ਅੱਜ਼ ਦਾ ਵਿਸ਼ਾ ਹੈ ਸਾਡਾ ਮਰਦ ਪ੍ਰਧਾਨ ਸਮਾਜ਼॥ਇੱਥੇ ਮੇਰਾ ਇਹ ਦੱਸਣਾ ਬਹੁਤ ਜਰੂਰੀ ਹੈ ਕਿ ਕਹਿਣ ਨੂੰ ਤਾਂ ਹਰ ਕੋਈ ਕਹਿ ਦਿੰਦਾ ਹੈ ਮਰਦ ਪ੍ਰਧਾਨ ਸਮਾਜ਼ ਪਰ ਸੋਚਣ ਵਾਲੀ ਗੱਲ ਇਹ ਹੈ ਬਈ ਮਰਦ ਕੋਲ ਆਪਣਾ ਹੈ ਕੀ?
ਇੱਕ ਔਰਤ ਤਾਂ ਧਰਤੀ ਮਾਂ ਵਾਗ ਹੈ ਜਿਸ ਨੂੰ ਤੁਸੀ ਜਿਹੋ ਜਿਹਾ ਬੀਜ਼ ਦੇਵੋਗੇ ਉਸ ਤ੍ਹਰਾ ਦਾ ਪੌਦਾ ਉਗਾ ਤੁਹਾਨੂੰ ਦੇਵੇਗੀ ਅਤੇ ਨਿਰਸਵਾਰਥ ਹੋਕੇ ਆਪਣੇ ਆਪ ਦੀ ਪ੍ਰਵਾਹ ਨਾ ਕਰਦੀ ਹੋਈ ਸੁਵਾਸ,ਸੁਵਾਸ ਤੁਹਾਡੇ ਲੇਖੇ ਲਾ ਦਿੰਦੀ ਹੈ ।ਪਰ ਬਦਲੇ ਵਿੱਚ ਸਾਡਾ ਸਮਾਜ਼ ਔਰਤ ਨੂੰ ਕੀ ਦਿੰਦਾ ਸੋਚੋ,ਸਮਝੋ ਅਤੇ ਵਿਚਾਰੋ ?ਇੱਥੇ ਮੇਰਾ ਇਹ ਦੱਸਣਾ ਵੀ ਜਰੂਰੀ ਬਣਦਾ ਕਿ ਪੰਜ਼ੇ ਉਗਲਾਂ ਇੱਕੋ ਜਿਹੀਆ ਨਹੀ ਜੀ ਹੁੰਦੀਆ।ਬਹੁਤ ਸਾਰੇ ਮਰਦ ਔਰਤਾ ਦੀ ਬਹੁਤ ਜਿਆਦਾ ਇੱਜਤ ਕਰਦੇ ਹਨ।ਪਰ ਉਹ ਲੋਕ ਮੇਰੀ ਨਜ਼ਰ ਵਿੱਚ ਅੱਜ਼ ਵੀ ਕਾਬਲੇ ਤਾਰੀਫ ਹਨ ਤੇ ਸਦਾ ਰਹਿਣਗੇ ਵੀ।
ਸਭ ਤੋ ਪਹਿਲਾ ਤਾਂ ਸੁਆਸ ਦੇਣ ਵਾਲਾ ਹੈ ਵਾਹਿਗੁਰੂ,ਪਰਮਾਤਮਾ,ਅਕਾਲ ਪੁਰਖ ਜਿਸ ਦੀ ਰਜਾ ਬਿਨਾ ਪੱਤਾ ਨਹੀ ਝੂਲਦਾ,ਜਨਮ ਦੇਣ ਵਾਲੀ ਮਾਂ,ਸੁੱਖਾ ਮੰਗ ਸਿਹਤਯਾਬੀ,ਕਾਮਯਾਬੀ ਅਤੇ ਲੰਬੀ ਉਮਰ ਦੀ ਕਾਮਨਾ ਕਰਨ ਵਾਲੀ ਭੈਣ,ਹਰ ਦੁੱਖ,ਸੁੱਖ ਅਤੇ ਜਿੰਦਗੀ ਵਿੱਚ ਆਉਣ ਵਾਲੇ ਵਾਵਰੋਲਿਆ ਨਾਲ ਟਕਰਾ ਕੇ ਉਮਰਾ ਦਾ ਸਾਥ ਨਿਭਾਉਣ ਵਾਲੀ ਪਤਨੀ,ਅਤੇ ਆਪਣੀ ਜਿੰਦਗੀ ਦਾ ਅਨਮੁੱਲਾ ਅਤੇ ਬੇਹਿਸਾਬਾ ਮੋਹ ਕਰਨ ਵਾਲੀ ਧੀ ਹੁਣ ਜ੍ਹਰਾ ਸੋਚੋ ਮਰਦ ਦੀ ਜਿੰਦਗੀ ਵਿੱਚ ਸਭ ਤੋ ਵੱਡਾ ਯੋਗਦਾਨ ਤਾ ਔਰਤਾ ਦਾ ਹੀ ਹੈ। ਅਤੇ ਮਰਦ ਲੋਕ ਫਿਰ ਵੀ ਕੋਈ  ਮਾੜੀ,ਚੰਗੀ ਗੱਲ ਔਰਤਾ ਪ੍ਰਤੀ ਕਰਨ ਤੋ ਗੁਰੇਜ਼  ਨਹੀ ਕਰਦੇ ਕਹਿ ਦਿੰਦੇ ਨੇ ਬਈ ੩੬੫ ਦਿਨ ਸਾਲ ਵਿੱਚ ਹੁੰਦੇ ਨੇ ਤੇ ੩੬੫ ਚੱਲਿਤਰ ਔਰਤਾ ਦੇ ਹੁੰਦੇ ਹਨ। ਅਤੇ ਰੱਜ਼ ਕੇ ਜਲੀਲ ਕਰਦੇ ਹਨ,ਭੱਦੇ ਕੁਮੈਂਟ ਕਰਦੇ ਹਨ,ਬਦਸਲੂਕੀਆ ਕਰਦੇ ਹਨ।ਭਲੇਮਾਣਸੋ ਕੁਝ ਤਾਂ ਸੋਚੋ ਅਤੇ ਵਿਚਾਰੋ ਤੁਹਾਡੀ ਹਰ ਗੱਲ ਖਿੜੇ ਮੱਥੇ ਸਵੀਕਾਰੇ ਉਹ ਵੀ ਇੱਕ ਅੋਰਤ,ਖਾਣ,ਪੀਣ ਦਾ ਵੱਧ ਧਿਆਨ ਤੁਹਾਡਾ ਰੱਖ ਆਪ ਬਚਿਆ ਹੋਇਆ ਖਾਵੇ ਉਹ ਵੀ ਔਰਤ,ਦੋ,ਦੋ ਘਰ ਬਣਾਵੇ ਪਰ ਆਪਣੀ ਮਰਜ਼ੀ ਕਿਤੇ ਵੀ ਨਾ ਚਲਾਵੇ ਉਹ ਵੀ ਔਰਤ,ਮੁੱਕਦੀ ਗੱਲ ਮੁਕਾਓ ਜੇਕਰ ਤੁਸੀ ਕਾਮਯਾਬੀ ਹਾਸ਼ਿਲ ਕਰੋ ਤਾਂ ਔਰਤ ਖੁਸ਼ੀਆਂ ਮਨਾਵੇ ਲੱਡੂ ਵੰਡੇ ਅਤੇ ਜੇਕਰ ਔਰਤ ਕਾਮਯਾਬ ਹੋਵੇ ਕਿਸੇ ਕੰਮ ਵਿੱਚ ਨਾਮਣਾ ਖੱਟੇ ਤਾਂ ਔਰਤ ਦੇ ਚੱਰਿਤਰ ਤੇ ਸ਼ੱਕ,ਜੇਕਰ ਚੁੱਪ ਰਹਿ ਸਭ ਕੁਝ ਝੱਲੇ ਤੇ ਪਤੀ,ਪੁੱਤਰ  ਦਾ ਕਾਰੋਬਾਰ ਘਾਟੇ ਵੱਲ ਹੋਵੇ ਤਾਂ ਝੱਲੀ,ਕਮਲੀ ਅਤੇ ਘਰ ਨੂੰ ਨਾਂ ਸੰਭਾਲਣ ਵਾਲੀ ਕਿਸੇ ਪਾਸੇ ਤਾਂ ਛੱਡੋ ਔਰਤ ਨੂੰ।ਚਲੋ ਜੇਕਰ ਮੰਨ ਵੀ ਲਈਏ ਔਰਤ ਚੱਲਿੱਤਰ ਕਰਦੀ ਹੈ ਤਾਂ ਸੋਚੋ ਇੰਨਾ ਸਭ ਸਹਿ ਕੇ ਖੁਸ਼ ਰਹਿਣ ਦਾ ਨਾਟਕ ਕਰਕੇ ਘਰ ਨੂੰ ਸਾਂਤ ਮਹੌਲ ਵਿੱਚ ਰੱਖਣ ਲਈ ਝੂਠਾ,ਮੂਠਾ ਖੁਸ਼ ਰਹਿਣ ਦਾ ਚੱਲਿਤਰ ਵੀ ਗਲਤ ਨਹੀ ਹੈ ਘਰ ਦੀ ਨਾਰੀ ਲਈ ਅਤੇ ਸਾਰੀ ਦਿਹਾੜੀ ਦੀ ਹੱਡਭੰਨਵੀ ਮਿਹਨਤ  ਤੋ ਬਾਅਦ ਕਹਿ ਦੇਣਾ ਮੈ ਤਾਂ ਘਰਦੇ ਕੰਮ ਕਰਦੀ ਅਤੇ ਜਿਮੇਵਾਰੀਆ ਨਿਭਾਉਦੀ ਨਹੀ ਥੱਕਦੀ ਤਾਂ ਇਹ ਵੀ ਮਾੜਾ ਨਹੀ ਹੁੰਦਾ ਅੋਰ ਤੁਹਾਡੇ ਬਾਰੇ ਸਾਰੀ ਗੱਲ ਦਾ ਪਤਾ ਹੋਣ ਦੇ ਬਾਵਜੂਦ ਵੀ ਤੁਹਾਡੇ ਝੂਠ ਨੂੰ ਸੱਚ ਸਮਝ ਪ੍ਰਵਾਨ ਕਰੇ ਇਹ ਚੱਲਿਤਰ ਵੀ ਮਾੜਾ ਨਹੀ ਹੁੰਦਾ ਘਰ ਦੀ ਨਾਰੀ ਲਈ। ਇੱਜ਼ਤ ਕਰਿਆ ਕਰੋ ਔਰਤਾ ਦੀ ਕਿਉਕਿ ਔਰਤ ਘਰ ਦੀ ਚਾਬੀ ਹੁੰਦੀ ਹੈ ਜੇਕਰ ਚਾਬੀ ਹੀ ਗੁਆਚ ਜਾਵੇ ਤਾਂ ਘਰ ਬੰਦ ਪਿਆ ਰਹਿੰਦਾ ਅਤੇ ਅੰਤ ਨੂੰ  ਘਰ ਭੂਤਾ ਦਾ ਵਾੜਾ ਬਣ ਜਾਦਾ।ਪਰ ਫਿਰ ਵੀ ਟਾਇਮ,ਟਾਇਮ ਤੇ ਇੱਕ ਔਰਤ ਤਿੰਨ ਪੱਪਿਆ ਦੀ ਗੁਲਾਮ ਹੋ ਕੇ ਰਹਿ ਜਾਦੀ ਹੈ ਜੀ।ਪਹਿਲਾ ਪਿਤਾ ਜੋ ਧੀ ਨੂੰ ਬੰਦਿਸ਼ਾ ਵਿੱਚ ਰੱਖਦਾ ਹੈ ਅਤੇ ਦੂਸਰਾ ਪਤੀ ਜੋ ਪਤਨੀ ਨੂੰ ਆਪਣੀ ਜੰਗੀਰ ਸਮਝ ਆਪ ਤਾਂ ਮਨਮਤੀਆ ਕਰਦਾ ਪਰ ਪਤਨੀ ਬਿਨਾ ਪਤੀ ਤੋ ਪੁੱਛੇ ਘਰੋ ਬਾਹਰ ਪੈਰ ਨਹੀ ਰੱਖ ਸਕਦੀ,ਤੀਜਾ ਪੁੱਤਰ ਜੋ ਆਪਣੀ ਬੁੱਢੀ ਮਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਬੱਸ ਹੁਣ ਚੁੱਪ ਰਹੋ ਤਹਾਨੂੰ ਨਹੀ ਪਤਾ ਮੌਡਰਨ ਜਮਾਨੇ ਦਾ ਹੁਣ ਚੁੱਪ ਕਰਕੇ ਰੋਟੀ,ਪਾਣੀ ਖਾਓ ਤੇ ਕਿਸੇ ਕੰਮ ਵਿੱਚ ਦਖਲਅੰਦਾਜ਼ੀ ਨਾ ਕਰੋ। ਜੇਕਰ ਉਪਰੋਕਤ ਸਾਰੀਆ ਗੱਲਾ ਮਰਦਾ ਤੇ ਲਾਗੂ ਹੋਣ ਤਾਂ ਇੱਕ ਦਿਨ ਵਿੱਚ ਬਬਾਲ ਖੜਾ ਹੋ ਜਾਵੇ।ਪਰ ਔਰਤ ਘਰ,ਸਮਾਜ਼ ਵਿੱਚ ਆਪਣਾ ਆਪਾ ਸਹੀ ਰੱਖਣ ਲਈ ਇਹ ਸਭ ਕੁਝ ਖਿੜੇ ਮੱਥੇ ਸਵੀਕਾਰ ਕਰ ਆਪਣੀ ਜਿੰਦਗੀ ਦਾ ਸਫਰ ਖੁਸ਼ੀ ਨਾਲ ਤਹਿ ਕਰ ਲੈਦੀ ਹੈ।ਬੱਸ ਇਹੀ ਹੈ ਜੀ ਸਾਡਾ ਸਮਾਜ਼ ਖੈਰ ਸਾਰੇ ਘਰਾਂ ਵਿੱਚ ਤਾਂ ਨਹੀ ਇਸ ਤ੍ਹਰਾ ਦਾ ਵਰਤਾਓ ਪਰ ਹੈ ਉਪਰੋਕਤ ਗੱਲਾ ਸੱਚ ਜੀ ।ਸੋ ਅਖੀਰ ਵਿੱਚ ਮੈ ਇਹੀ ਕਹਾਂਗੀ ਪਿਆਰ ,ਸਤਿਕਾਰ ਅਤੇ ਬਣਦਾ ਮਾਣ ਸਨਮਾਣ ਦਿਓ ਔਰਤਾ ਨੂੰ ਅਤੇ ਆਪਣੀ ਸੋਚ ਨੂੰ ਬਦਲੋ ਤਾਂਕਿ ਮਰਦ ਅਤੇ ਔਰਤ ਰਲਮਿਲ ਕੇ ਆਪਣੇ ਘਰ,ਸਮਾਜ਼ ਅਤੇ ਦੇਸ਼ ਨੂੰ ਅਗਾਂਹਵਧੂ ਬਣਾ ਸਕਣ।
।ਪਰਮਜੀਤ ਕੌਰ ਸੋਢੀ  ਭਗਤਾ ਭਾਈ ਕਾ ੯੪੭੮੬  ੫੮੩੮੪

Leave a Reply

Your email address will not be published. Required fields are marked *