ਪੰਜਾਬੀ ਟਰੱਕ ਡਰਾਈਵਰ ਨੂੰ ਮਿਲ ਸਕਦੈ ਦੇਸ਼ ਨਿਕਾਲਾ

ਟੋਰਾਂਟੋ : ਲਾਲ ਲਾਈਟ ਟੱਪ ਕੇ ਬੱਸ ਨੂੰ ਟੱਕਰ ਮਾਰ ਕੇ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀ ਜਾਨ ਲੈਣ ਵਾਲੇ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ (31) ਨੂੰ ਕੈਨੇਡਾ ਤੋਂ ਭਾਰਤ ਭੇਜਿਆ ਜਾ ਸਕਦਾ ਹੈ। ਊਹ 2013 ’ਚ ਪੰਜਾਬ ਤੋਂ ਕੈਨੇਡਾ ਗਿਆ ਸੀ ਅਤੇ ਉਸ ਨੂੰ 16 ਮੌਤਾਂ ਲਈ ਅੱਠ-ਅੱਠ ਸਾਲ ਅਤੇ ਖ਼ਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਲਈ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਊਸ ਨੂੰ ਦੇਸ਼ ’ਚੋਂ ਕੱਢਣ ਦਾ ਫ਼ੈਸਲਾ ਅਪਰੈਲ 2021 ’ਚ ਲਿਆ ਜਾਵੇਗਾ। ਸਿੱਧੂ ਦੇ ਵਕੀਲ ਮਾਈਕਲ ਗਰੀਨ ਨੇ ਕਿਹਾ ਕਿ ਊਸ ਦੇ ਮੁਵੱਕਿਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਊਸ ਨੂੰ ਦੇਸ਼ ਨਿਕਾਲੇ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਹੈ। ਵੀਰਵਾਰ ਨੂੰ ਰੇਡੀਓ ’ਤੇ ਸਿੱਧੂ ਦੇ ਦੇਸ਼ ਨਿਕਾਲੇ ਬਾਰੇ ਚਰਚਾ ਹੁੰਦੀ ਰਹੀ ਜਿਸ ’ਚ ਕੈਨੇਡੀਅਨ ਵੰਡੇ ਗਏ ਕਿਊਂਕਿ ਅੱਧੇ ਲੋਕ ਚਾਹੁੰਦੇ ਸਨ ਕਿ ਊਸ ਨੂੰ ਕੈਨੇਡਾ ’ਚੋਂ ਨਾ ਕੱਢਿਆ ਜਾਵੇ। 

Leave a Reply

Your email address will not be published. Required fields are marked *