ਬਾਇਡਨ ਵੱਲੋਂ ਪੈਰਿਸ ਵਾਤਾਵਰਨ ਸਮਝੌਤੇ ’ਚ ਮੁੜ ਸ਼ਾਮਲ ਹੋਣ ਦਾ ਅਹਿਦ

WILMINGTON, DE – SEPTEMBER 24: Democratic candidate for president, former Vice President Joe Biden makes remarks about the DNI Whistleblower Report as well as President Trumps ongoing abuse of power at the Hotel DuPont on September 24, 2019 in Wilmington, Delaware. (Photo by William Thomas Cain/Getty Images)

ਵਾਸ਼ਿੰਗਟਨ : ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੇ ਅਹਿਦ ਲਿਆ ਹੈ ਕਿ ਉਨ੍ਹਾਂ ਦੇ ਰਾਸ਼ਟਰਪਤੀ ਬਣਨ ’ਤੇ ਅਮਰੀਕਾ ਵਾਤਾਵਰਨ ਤਬਦੀਲੀ ਬਾਰੇ ਇਤਿਹਾਸਕ ਸਮਝੌਤੇ ’ਚ ਮੁੜ ਸ਼ਾਮਲ ਹੋਵੇਗਾ। ਬਾਇਡਨ ਨੇ ਅਜੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਜਿੱਤ ਦਰਜ ਨਹੀਂ ਕੀਤੀ ਹੈ ਪਰ ਉਹ ਹੌਲੀ-ਹੌਲੀ ਬਹੁਮੱਤ ਵੱਲ ਵੱਧ ਰਹੇ ਹਨ। ਰਾਸ਼ਟਰਪਤੀ ਬਣਨ ਲਈ 270 ਇਲੈਕਟੋਰਲ ਵੋਟਾਂ ਹਾਸਲ ਕਰਨੀਆਂ ਜ਼ਰੂਰੀ ਹਨ ਅਤੇ ਬਾਇਡਨ ਨੂੰ ਹੁਣ ਤੱਕ 253 ਵੋਟਾਂ ਮਿਲ ਚੁੱਕੀਆਂ ਹਨ। ਅਮਰੀਕੀ ਮੀਡੀਆ ਵੱਲੋਂ ਜਾਰੀ ਤਾਜ਼ਾ ਰੁਝਾਨਾਂ ਅਨੁਸਾਰ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਨੂੰ ਹੁਣ ਤੱਕ 213 ਇਲੈਕਟੋਰਲ ਵੋਟ ਹਾਸਲ ਹੋਏ ਹਨ। ਅਮਰੀਕਾ ਨੇ ਚਾਰ ਨਵੰਬਰ ਨੂੰ ਰਸਮੀ ਤੌਰ ’ਤੇ 2015 ਦੇ ਪੈਰਿਸ ਵਾਤਾਵਰਨ ਸਮਝੌਤੇ ਤੋਂ ਹੱਥ ਖਿੱਚ ਲਏ ਸੀ।

ਬਾਇਡਨ ਨੇ ਟਵੀਟ ਕੀਤਾ, ‘ਅੱਜ ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਪੈਰਿਸ ਵਾਤਾਵਰਨ ਸਮਝੌਤੇ ਨੂੰ ਰਸਮੀ ਤੌਰ ’ਤੇ ਤਿਆਗ ਦਿੱਤਾ ਅਤੇ 77 ਦਿਨ ਬਾਅਦ ਬਾਇਡਨ ਪ੍ਰਸ਼ਾਸਨ ਮੁੜ ਇਸ ’ਚ ਸ਼ਾਮਲ ਹੋਵੇਗਾ।’ ਅਮਰੀਕਾ ਨੇ 2016 ’ਚ ਓਬਾਮਾ ਪ੍ਰਸ਼ਾਸਨ ਦੌਰਾਨ ਪੈਰਿਸ ਸਮਝੌਤੇ ’ਤੇ ਦਸਤਖ਼ਤ ਕੀਤੇ ਸੀ।

Leave a Reply

Your email address will not be published. Required fields are marked *