ਮੈਂ ਸੋਚਿਆ ਆਪਣੇ ਲੀਡਰਾਂ ਨੂੰ ਥੋੜਾ ਯਾਦ ਹੀ ਕਰਵਾ ਦਈਏ-ਸਤਨਾਮ ਸਿੰਘ ਚਾਹਲ
ਸ਼੍ਰੋਮਣੀ ਅਕਾਲੀ ਦਲ
(a)-ਕੀ ਸੰਨ 1972 ਵਿਚ ਅਨੰਦਪੁਰ ਸਾਹਿਬ ਵਿਚ ਰਾਜ ਸਰਕਾਰਾਂ ਨੂੰ ਵੱਧ ਅਧਿਕਾਰ ਦਿਤੇ ਜਾਣ ਦਾ ਮਤਾ ਜੋ ਪਾਸ ਕੀਤਾ ਗਿਆ ਸੀ ਕੀ ਉਸ ਅਨੁਸਾਰ ਪੰਜਾਬ ਨੂੰ ਵੱਧ ਅਧਿਕਾਰ ਦੇ ਦਿਤੇ ਗਏ ?
(ਅ)-ਕੀ ਭਾਖੜਾ ਬਿਆਸ ਮੈਨਜਮੈਂਟ ਬੋਰਡ ਦਾ ਪਰਬੰਧ ਪੰਜਾਬ ਹਵਾਲੇ ਕਰ ਦਿਤਾ ਗਿਆ ਹੈ ?
(e)-ਕੀ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਚੰਡੀਗੜ,ਕਾਲਕਾ,ਅੰਬਾਲਾ,ਪਿੰਜੌਰ,ਊਨਾ ਤਹਿਸੀਲ,ਸ਼ਾਹਬਾਦ ਤੇ ਕਰਨਾਲ ਜਿਲੇ ਦਾ ਗੂਹਲਾ ਬਲਾਕ,ਟੋਹਾਨਾ ਸਬ ਤਹਿਸੀਲ,ਰਤੀਆ ਬਲਾਕ,ਹਿਸਾਰ ਜਿਲੇ ਦੀ ਸਿਰਸਾ ਤਹਿਸੀਲ,ਤੇ ਰਾਜਸਥਾਨ ਦੇ ਗੰਗਾਨਗਰ ਜਿਲੇ ਦੀਆਂ ਛੇ ਤਹਿਸੀਲਾਂ ਜਿਹੜੀਆਂ ਪੰਜਾਬ ਪਾਸੋਂ ਖੋਹ ਲਈਆਂ ਗਈਆਂ ਸਨ ਉਹਨਾਂ ਨੂੰ ਵਾਪਿਸ ਲੇ ਲਿਆ ਗਿਆ ਹੈ ?
( ਸ)-ਕੀ ਪੰਜਾਬ ਦੀ ਰਾਜਧਾਨੀ ਚੰਡੀਗੜ ਨੂੰ ਵਾਪਿਸ ਲੈ ਲਿਆ ਗਿਆ ਹੈ ?
(ਹ)-ਪੰਜਾਬ ਦੇ ਮਰਹੂਮ ਮੁਖਮੰਤਰੀ ਸ: ਲਛਮਣ ਸਿੰਘ ਗਿਲ ਨੇ ਆਪਣੇ ਕਾਰਜਕਾਲ(25 ਨਵੰਬਰ 1967 ਤੋਂ ਲੇ ਕੇ 22 ਅਗਸਤ 1968 ਤਕ) ਸਮੇਂ ਪੰਜਾਬੀ ਮਾਂ ਬੋਲੀ ਨੂੰ ਰਾਜ ਭਾਸ਼ਾ ਐਲਾਨ ਕਰ ਦਿਤਾ ਸੀ। ਫਿਰ ਲਗਭਗ 53 ਸਾਲ ਦੇ ਸਮੇਂ ਵਿਚ ਅਜੇ ਤਕ ਪੰਜਾਬ ਵਿਚ ਸੰਪੁਰਨ ਤੌਰ ਤੇ ਪੁਰੇ ਰਾਜ ਵਿਚ ਪੰਜਾਬੀ ਭਾਸ਼ਾ ਨੰ ਲਾਗੂ ਕਰਵਾਉਣ ਵਿਚ ਕਾਮਯਾਬ ਕਿਉਂ ਨਹੀਂ ਹੋ ਸਕੇ
(ਕ)-ਤੁਸੀਂ ਬਰਗਾੜੀ ,ਕੋਟਕਪੁਰਾ ਤੇ ਬਹਿਬਲ ਕਲਾਂ ਵਿਚ ਹੋਈ ਗੁਰੁ ਗ੍ਰੰਥ ਸਾਹਿਬ ਜੀ ਬੇਅਦਬੀ ਲਈ ਜੁੰਮੇਵਾਰ ਦੋਸ਼ੀਆ ਨੂੰ ਗਰਿਫਤਾਰ ਕਰਨ ਵਿਚ ਕਿਉਂ ਅਸਫਲ ਰਹੇ?
(ਖ)-ਤੁਹਾਡੇ ਰਾਜਭਾਗ ਦੇ ਸਮੇਂ ਵਿਚ ਨਸ਼ਿਆਂ ਨੇ ਪੰਜਾਬ ਵਿਚ ਆਪਣੇ ਪੈਰ ਥਾਂ ਥਾਂ ਪਸਾਰ ਲਏ ।ਤੁਸੀਂ ਨਸ਼ਿਆਂ ਦੀ ਰੋਕਥਾਮ ਲਈ ਕੁਝ ਕਰਨ ਵਿਚ ਕਿਉਂ ਅਸਫਲ ਰਹੇ
(ਗ) ਤੁਸੀਂ ਲਗਭਗ ਛੇ ਸਾਲ ਦੇ ਸਮੇਂ ਤਕ ਕੇਂਦਰ ਸਰਕਾਰ ਵਿਚ ਭਾਈਵਾਲ ਰਹੇ ਹੋ ।ਇਤਨੇ ਸਮੇਂ ਦੌਰਾਨ ਪੰਜਾਬ ਦੇ ਸਿਰ ਜਿਹੜਾ ਅਤਵਾਦ ਦੇ ਦਿਨਾਂ ਵਿਚ ਕਰਜਾ ਚੜਿਆ ਸੀ ਉਸ ਵਿਚੋਂ ਕਿਤਨਾ ਮੁਆਫ ਕਰਵਾਉਣ ਵਿਚ ਸਫਲ ਹੋਏ ਹੋ ?
ਪੰਜਾਬ ਕਾਂਗਰਸ ਪਾਰਟੀ
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨਾਲ ਹੇਠ ਲਿਖੇ ਵਾਇਦੇ ਕੀਤੇ ਸਨ।ਕੀ ਇਹਨਾਂ ਵਿਚੋਂ ਤੁਹਾਡੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਕੋਈ ਵਾਇਦਾ ਨਿਭਾਉਣ ਵਿਚ ਸਫਲ ਹੋਈ ਹੋਈ ਹੈ।
(a) ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਉਪਰ ਹੱਥ ਰਖ ਕੇ ਇਹ ਸਹੁੰ ਖਾਧੀ ਸੀ ਕਿ ਉਹ ਇਕ ਦੋ ਹਫਤਿਆਂ ਵਿਚ ਹੀ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰ ਦੇਣਗੇ।ਕੀ ਪੰਜਾਬ ਵਿਚੋਂ ਨਸ਼ੇ ਸਚਮੁਚ ਹੀ ਖਤਮ ਹੋ ਗਏ ਹਨ?
(ਅ) ਤੁਹਾਡੀ ਪਾਰਟੀ ਤੇ ਤੁਹਾਡੇ ਲੀਡਰ ਜੋਰ ਜੋਰ ਦੀ ਲਲਕਾਰੇ ਮਾਰ ਕੇ ਇਹ ਕਹਿੰਦੇ ਰਹੇ ਕਿ ਨਸ਼ਿਆਂ ਦੇ ਵਪਾਰੀ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠਿਆ ਨੂੰ ਘੜੀਸ ਕੇ ਲਿਆਵਾਂਗੇ ਤੇ ਜੇਲ ਦੇ ਵਿਚ ਬੰਦ ਕਰਾਂਗੇ ? ਕੀ ਤੁਹਾਡੇ ਦੋਸ਼ ਬਿਲਕੁਲ ਝੂਠ ਸਨ? ਜੇਕਰ ਝੂਠ ਨਹੀਂ ਸਨ ਤਾਂ ਫਿਰ ਮਜੀਠਿਆ ਸਾਹਿਬ ਉਪਰ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ ਗਈ ?
(e) ਜਿਹੜੇ ਲਾਰੇ ਤੁਸੀਂ ਨੌਜਵਾਨਾਂ ਨੂੰ ਮੁਫਤ ਵਿਚ ਫੋਨ ਦੇਣ ਲਈ ਲਾਏ ਸਨ ਕੀ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਫੋਨ ਦੇ ਦਿਤੇ ਗਏ ਹਨ ?
(ਸ) ਕੀ ਪੰਜਾਬ ਦੇ ਸਾਰੇ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਹੋ ਚੁਕਾ ਹੈ ?
(e) ਪੰਜਾਬ ਦੇ ਕਿਤਨੇ ਬੇਰੁਜਗਾਰ ਲੋਕਾਂ ਨੂੰ ਅਜ ਤਕ ਰੁਜਗਾਰ ਦੇ ਚੁਕੇ ਹੇ ? ਤੁਹਾਡੇ ਵਾਇਦੇ ਮੁਤਾਬਕ ਤਾਂ ਪੰਜਾਬ ਵਿਚੋਂ ਅਜ ਤਕ ਸਾਰੀ ਬੇਰੁਜਗਾਰੀ ਸਾਰੀ ਖਤਮ ਹੋ ਚੁਕੀ ਹੋਵੇਗੀ ?
(ਕ) ਕੀ ਤੁਸੀਂ ਆਪਣੇ ਕਿਸੇ ਗੁਆਂਢੀ ਰਾਜ ਕੋਲੋਂ ਕਦੇ ਪਾਣੀ ਜਾਂ ਬਿਜਲੀ ਪੰਜਾਬ ਵਾਸਤੇ ਮੁਫਤ ਵਿਚ ਲਿਆ ਹੈ ਜੇਕਰ ਨਹੀਂ ਲਿਆ ਤਾਂ ਫਿਰ ਤੁਸੀਂ ਪੰਜਾਬ ਵਿਚੋਂ ਰਾਜਸਥਾਨ ਨੂੰ ਮੁਫਤ ਪਾਣੀ ਕਿਉਂ ਦੇ ਰਹੇ ਹੋ ?
(ਗ) ਸ: ਨਵਜੋਤ ਸਿੰਘ ਸਿਧੂ ਨੇ ਮੰਤਰੀ ਹੁੰਦਿਆਂ ਹੋਇਆਂ ਵਾਰ ਵਾਰ ਇਕ ਟੀਵੀ ਚੈਨਲ ਦਾ ਨਾਮ ਲੈ ਕੇ ਕਿਹਾ ਸੀ ਕਿ ਇਸ ਟੀਵੀ ਚੈਨਲ ਨੇ ਕਰੋੜਾਂ ਰੂਪਏ ਦੇ ਟੈਕਸ ਵਿਚ ਘਪਲਾ ਕੀਤਾ ਹੈ ਤੇ ਘਪਲਾ ਕੀਤੇ ਗਏ ਟੈਕਸ ਨੂੰ ਜਲਦੀ ਵਸੂਲਿਆ ਜਾਏਗਾ।ਅਜ ਤਕ ਇਸ ਟੀ ਵੀ ਚੈਨਲ ਤੋਂ ਕਿਤਨੇ ਕਰੋੜ ਰੂਪੈ ਵਸੂਲ ਕੀਤੇ ਗਏ ਹਨ ?
(ਘ) ਤੁਸੀਂ ਵਾਇਦਾ ਕੀਤਾ ਸੀ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਤੁਸੀਂ ਬਹਿਬਲ ਕਲਾਂ ਤੇ ਬਰਗਾੜੀ ਆਦਿ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਜੁੰਮੇਵਾਰ ਦੋਸ਼ੀਆਂ ਨੂੰ ਗਰਿਫਤਾਰ ਕਰਕੇ ਜੇਲਾਂ ਵਿਚ ਨਜਰਬੰਦ ਕੀਤਾ ਜਾਏਗਾ।ਅਜ ਤਕ ਤੁਸੀਂ ਕਿਤਨੇ ਦੋਸ਼ੀਆਂ ਨੂੰ ਗਰਿਫਤਾਰ ਕਰਕੇ ਜੇਲਾਂ ਵਿਚ ਨਜਰਬੰਦ ਕੀਤਾ ਹੈ?
ਭਾਰਤੀ ਜਨਤਾ ਪਾਰਟੀ
(a) ਤੁਹਾਡੀ ਪਾਰਟੀ ਇਕ ਕੇਂਦਰੀ ਪਾਰਟੀ ਹੈ।ਤੁਸੀਂ ਲਗਭਗ ਸੱਤ ਸਾਲ ਦੇ ਸਮੇਂ ਤੋਂ ਕੇਂਦਰ ਸਰਕਾਰ ਵਿਚ ਰਾਜ ਕਰ ਰਹੇ ਹੋ ।ਇਤਨੇ ਸਮੇਂ ਦੌਰਾਨ ਪੰਜਾਬ ਦੇ ਸਿਰ ਜਿਹੜਾ ਅਤਵਾਦ ਦੇ ਦਿਨਾਂ ਵਿਚ ਕਰਜਾ ਚੜਿਆ ਸੀ ਉਸ ਵਿਚੋਂ ਕਿਤਨਾ ਕਰਜਾ ਮੁਆਫ ਕਰਵਾਉਣ ਵਿਚ ਤੁਸੀਂ ਅਜ ਤਕ ਸਫਲ ਹੋਏ ਹੋ ?
(ਅ) ਕੇਂਦਰ ਸਰਕਾਰ ਪਾਸੋਂ ਪੰਜਾਬ ਤੇ ਪੰਜਾਬ ਦੀ ਭਲਾਈ ਕਿਹੜੇ ਕਿਹੜੇ ਪਰੋਜੈਕਟ ਤੁਸੀਂ ਲੈ ਕੇ ਆਏ ਹੋ ?
ਬਹੁਜਨ ਸਮਾਜ ਪਾਰਟੀ
ਪੰਜਾਬ ਵਿਚ ਤੁਹਾਡੇ ਵੋਟ ਬੈਂਕ ਦਾ ਅਧਾਰ ਇਕ ਬਹੁਤ ਮਜਬੂਤ ਅਧਾਰ ਹੈ ਲੇਕਿਨ ਫਿਰ ਵੀ ਸੱਤਾ ਵਿਚ ਤੁਹਾਡੀ ਕੋਈ ਭਾਈਵਾਲੀ ਨਹੀਂ ਹੁੰਦੀ ।ਇਸਦੇ ਕਾਰਨਾਂ ਬਾਰੇ ਸੋਚੋ,ਸਮਝੋ ਤੇ ਸੁਧਾਰ ਕਰੋ