ਕੈਲੀਫੋਰਨੀਆਂ ਵਿੱਚ ਭਾਰਤ ਅੰਦਰ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਖ਼ਿਲਾਫ਼ ਜ਼ਬਰਦਸਤ ਰੋਡ ਸ਼ੋਅ
ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ :ਭਾਰਤ ਅੰਦਰ ਕਾਲੇ ਕਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿਚ ਦੁਨੀਆਂ ਭਰ ਵਿਚ ਲਗਾਤਾਰ ਧਰਨੇ ਮੁਜ਼ਾਹਰੇ ਹੋ ਰਹੇ ਹਨ । ਇਸੇਕੜੀ ਤਹਿਤ ਕੈਲੀਫੋਰਨੀਆਂ ਦੇ ਬੇ-ਏਰੀਏ ਵਿੱਚ ਪੰਜਾਬੀਆਂ ਨੇ ਇੱਕ ਵਿਸ਼ਾਲ ਟਰੱਕ ਐਂਡ ਕਾਰ ਰੋਡ ਸ਼ੋਅ ਦਾ ਆਯੋਜਨ ਕੀਤਾ ਤੇ ਪੰਜਾਬੀ ਭਾਈਚਾਰੇ ਨੇਇਸ ਰੈਲੀ ਵਿੱਚ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ। ਬੇਕਰਸਫੀਲਡ, ਫਰਿਜ਼ਨੋ ਤੋ ਲੈਕੇ ਯੂਬਾ ਸਿਟੀ, ਸੈਕਰਾਮੈਂਟੋ ਦੇ ਪੰਜਾਬੀਆਂ ਨੇ ਹਜ਼ਾਰਾਂ ਕਾਰਾਂ ਦੇ ਕਾਫ਼ਲੇਨਾਲ ਇਸ ਰੋਡ ਸ਼ੋਅ ਨੂੰ ਕਾਮਯਾਬ ਬਣਾਇਆ ਜੇ ਸੂਤਰਾਂ ਦੀ ਮੰਨੀਏ ਤਾਂ ਇਸ ਰੋਡ ਸ਼ੋਅ ਵਿੱਚ ਤਕਰੀਬਨ ਤੇਰਾਂ ਤੋਂ ਪੰਦਰਾਂ ਹਜ਼ਾਰ ਲੋਕਾਂ ਨੇ ਭਾਗ ਲਿਆ।ਇਹ ਰੋਡ ਸ਼ੋਅ ਓਕਲੈਂਡ ਦੇ ਸ਼ੋਰਲਾਈਨ ਪਾਰਕ ਤੋਂ ਸ਼ੁਰੂ ਹੋਇਆ ਅਤੇ ਸੈਨਫਰਾਂਸਿਸਕੋ ਇੰਡੀਅਨ ਅੰਬੈਸੀ ਦੇ ਅੱਗੋਂ ਲੰਘਦਾ ਫਿਰ ਬੇ ਬ੍ਰਿਜ ਰਾਹੀਂ ਵਾਪਸਓਕਲੈਂਡ ਆਇਆ ਜਿੱਥੇ ਇਸ ਸਫਲ ਰੋਡ ਸ਼ੋਅ ਲਈ ਪਰਮਾਤਮਾਂ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿਅਸੀਂ ਤਨੋਂ ਮਨੋਂ ਧਨੋਂ ਪੰਜਾਬ-ਭਾਰਤ ਦੇ ਕਿਸਾਨਾਂ ਨਾਲ ਖੜੇ ਹਾਂ ਅਤੇ ਭਾਰਤ ਸਰਕਾਰ ਦੇ ਇਹ ਤਿੰਨੇ ਕਨੂੰਨਾਂ ਦਾ ਡਟਕੇ ਵਿਰੋਧ ਕਰਦੇ ਹਾਂ। ਇਸ ਰੋਡ ਸ਼ੋਅਲਈ ਸੱਦਾ ਜੈਕਾਰਾ ਮੂਵਮੈਂਟ ਦੇ ਨੌਜਵਾਨ ਬੱਚੇ ਬੱਚੀਆਂ ਵੱਲੋਂ ਦਿੱਤਾ ਗਿਆ ਸੀ ਅਤੇ ਇਸ ਸਫਲ ਰੋਡ ਸ਼ੋਅ ਲਈ ਜੈਕਾਰਾਂ ਮੂਵਮੈਂਟ ਦੇ ਨੌਜਵਾਨ ਵਧਾਈ ਦੇਪਾਤਰ ਹਨ। ਪੰਜਾਬੀ ਕਲਚਰਲ ਐਸੋਸੀਏਸ਼ਨ ਬੇ-ਏਰੀਆ, ਸੰਦੀਪ ਸਿੰਘ ਜੰਟੀ ਅਤੇ ਉਹਨਾਂ ਦੀ ਸਾਰੀ ਟੀਮ ਨੇ ਇਸ ਈਵੈਂਟ ਨੂੰ ਕਾਮਯਾਬ ਲਈ ਦਿਨਰਾਤ ਇੱਕ ਕਰ ਦਿੱਤਾ। ਇਸ ਮੌਕੇ ਸਮਰਾਟ ਰੈਸਟੋਰੈਂਟ, ਪੀਸੀਏ ਮੈਂਬਰ ਮਿੱਕੀ ਸਰਾਂ ਅਤੇ ਸਾਥੀਆਂ ਵੱਲੋਂ ਲੰਗਰ ਅਤੁੱਟ ਵਰਤਾਏ ਗਏ। ਕੈਲੀਫੋਰਨੀਆਂਦੀਆਂ ਸਾਰੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਪੋਰਟਸ ਕਲੱਬਾਂ, ਟਰੱਕਿੰਗ ਕੰਪਨੀਆਂ, ਸਮੂਹ ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਦਾ ਇਸਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਵੀ ਵੱਡਾ ਯੋਗਦਾਨ ਰਿਹਾ। ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਲੇ ਕਾਨੂੰਨਾਂ ਦੀ ਰੱਜ ਕੇ ਨਿੰਦਿਆ ਕੀਤੀ।ਲੋਕਾਂ ਨੇ ਗੱਡੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਝੰਡੇ ਅਤੇ ਸਟਿਕਰ ਲਾਏ ਹੋਏ ਸਨ। ਇਸ ਰੋਡ ਸ਼ੋਅ ਦੌਰਾਨ ਪੰਜਾਬੀ ਪੰਜਾਬੀਅਤ ਅਤੇ ਸਿੱਖੀ ਦੇ ਰੰਗ ਵਿੱਚਰੰਗੇ ਇੱਕ ਵੱਖਰੇ ਜੋਸ਼ ਵਿੱਚ ਗੜੁੱਚ ਨਜ਼ਰੀਂ ਆਏ।