ਐੱਨਆਈਏ ਵੱਲੋਂ ਵਿਦੇਸ਼ ’ਚ ਰਹਿੰਦੇ 16 ਸਿੱਖਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ, -ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ’ਚ ਵਸਦੇ 16 ਸਿੱਖਾਂ ਦੀਆਂ ਦੇਸ਼ਧ੍ਰੋਹੀ ਸਰਗਰਮੀਆਂ ’ਚ ਕਥਿਤ ਸ਼ਮੂਲੀਅਤ ਖ਼ਿਲਾਫ਼ ਦਹਿਸ਼ਤ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਅੱਜ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਨ੍ਹਾਂ ’ਚੋਂ ਸੱਤ ਮੁਲਜ਼ਮ ਅਮਰੀਕਾ, ਛੇ ਬਰਤਾਨੀਆ ਅਤੇ ਤਿੰਨ ਕੈਨੇਡਾ ਤੋਂ ਹਨ। ਚਾਰਜਸ਼ੀਟ ’ਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਖਾਲਿਸਤਾਨ ਦੀ ਸਥਾਪਨਾ ਲਈ ‘ਰਾਇਸ਼ੁਮਾਰੀ 2020’ ਦੇ ਬੈਨਰ ਹੇਠ ਵੱਖਵਾਦੀ ਮੁਹਿੰਮ ਚਲਾਉਣ ਦੀ ਸਾਜ਼ਿਸ਼ ਘੜੀ ਸੀ। ਗ੍ਰਹਿ ਮੰਤਰਾਲੇ ਵੱਲੋਂ ਦਹਿਸ਼ਤਗਰਦ ਨਾਮਜ਼ਦ ਕੀਤੇ ਗਏ ਗੁਰਪਤਵੰਤ ਸਿੰਘ ਪੰਨੂ (ਅਮਰੀਕਾ), ਹਰਦੀਪ ਸਿੰਘ ਨਿੱਝਰ (ਕੈਨੇਡਾ) ਅਤੇ ਪਰਮਜੀਤ ਸਿੰਘ (ਬਰਤਾਨੀਆ) ਦੇ ਨਾਮ ਵੀ ਮੁਲਜ਼ਮਾਂ ’ਚ ਸ਼ਾਮਲ ਹਨ।
-ਏਜੰਸੀ

Leave a Reply

Your email address will not be published. Required fields are marked *