ਅਫ਼ਗਾਨਿਸਤਾਨ ਵਿੱਚ ਮਹਿਲਾ ਟੀਵੀ ਐਂਕਰ ਦੀ ਹੱਤਿਆ

ਕਾਬੁਲ : ਪੂਰਬੀ ਅਫ਼ਗਾਨਿਸਤਾਨ ਵਿੱਚ ਬੰਦੂਕਧਾਰੀਆਂ ਨੇ ਅੱਜ ਸਵੇਰੇ ਇੱਕ ਮਹਿਲਾ ਐਂਕਰ ਦੀ ਹੱਤਿਆ ਕਰ ਦਿੱਤੀ। ਗਵਰਨਰ ਦੇ ਇੱਕ ਬੁਲਾਰੇ ਅਤਾਉੱਲ੍ਹਾ ਖੋਗਿਆਨੀ ਨੇ ਦੱਸਿਆ ਕਿ ਨੰਗਰਹਾਰ ਸੂਬੇ ਵਿੱਚ ਸਥਿਤ ਆਪਣੇ ਘਰ ਵਿੱਚੋਂ ਮਲਾਲਾ ਮੈਵੰਦ ਜਿਉਂ ਹੀ ਕਾਰ ਰਾਹੀਂ ਨਿਕਲੀ, ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਜੇ ਤੱਕ ਕਿਸੇ ਨੇ ਵੀ ਇਸ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ। ਟੀਵੀ ਅਤੇ ਰੇਡੀਓ ਵਿੱਚ ਕੰਮ ਕਰਨ ਤੋਂ ਇਲਾਵਾ ਮੈਵੰਦ ਇੱਕ ਸਮਾਜਿਕ ਕਾਰਕੁਨ ਸੀ ਅਤੇ ਅਫ਼ਗਾਨਿਸਤਾਨ ਵਿੱਚ ਔਰਤਾਂ ਤੇ ਬੱਚਿਆਂ ਦੇ ਹੱਕਾਂ ਦੀ ਵਕਾਲਤ ਕਰਦੀ ਸੀ। 

Leave a Reply

Your email address will not be published. Required fields are marked *