ਮੀਡੀਆ- ਸੰਸਾਰ ਦੇ ਬਾਬਾ ਬੋਹੜ ਸਵ. ਅਵਤਾਰ ਸਿੰਘ ਅਜ਼ਾਦ ਜੀ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਜ਼ਲੀਆਂ

ਚੰਡੀਗੜ (ਪ੍ਰੀਤਮ ਲੁਧਿਆਣਵੀ) : ਮੀਡੀਆ ਸੰਸਾਰ ਦੇ ਬਾਬਾ ਬੋਹੜ, ਸੀਨੀਅਰ ਪੱਤਰਕਾਰ ਅਤੇ ਰਜਨੀ ਮੈਗਜ਼ੀਨ ਦੇ ਮੁੱਖ ਸੰਪਾਦਕ ਸਵ. ਅਵਤਾਰ ਸਿੰਘ ਅਜ਼ਾਦ ਜੀ ਦੇ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸਿੰਘ ਸਭਾ, ਨਿਊ ਸੰਤੋਖਪੁਰਾ ਜਲੰਧਰ ਵਿਖੇ ਹੋਈ। ਇਸ ਮੌਕੇ ਸ਼ਰਧਾਂਜ਼ਲੀਆ ਭੇਟ ਕਰਨ ਲਈ ਜਿਥੇ ਹਲਕਾ ਵਿਧਾਇਕ ਸ਼੍ਰੀ ਬਾਵਾ ਹੈਨਰੀ, ਸਾਬਕਾ ਐਸ. ਸੀ. ਕਮਿਸ਼ਨ ਚੇਅਰਮੈਨ ਅਤੇ ਭਾਜਪਾ ਪੰਜਾਬ ਮੀਤ ਪ੍ਰਧਾਨ ਰਾਜ਼ੇਸ਼ ਬਾਘਾ ਪੁੱਜੇ, ਉੱਥੇ ਗਾਇਕ ਰਾਵਲ ਧਾਮੀ, ਕੁਮਾਰ ਧਾਲੀਵਾਲ, ਬਲਦੇਵ ਰਾਹੀ, ਗੁਰਮਿੰਦਰ ਗੋਲਡੀ, ਪਰਮਜੀਤ ਕੌਰ ਧੰਜਲ, ਦਲਵਿੰਦਰ ਦਿਆਲੁਪਰੀ, ਮੁਮਤਾਜ ਹੰਸ, ਪਰਮਜੀਤ ਹੰਸ, ਬਲਵਿੰਦਰ ਦਿਲਦਾਰ, ਸੁੱਚਾ ਰੰਗੀਲਾ, ਜਸਵਿੰਦਰ ਗੁਲਾਮ, ਤਾਜ ਨਗੀਨਾ, ਦਲਵੀਰ ਸ਼ੌਕੀ, ਇੰਦਰਜੀਤ ਸਿੰਘ, ਐਚ. ਐਸ. ਬੇਗਮਪੁਰੀ, ਮਨੋਹਰ ਧਾਲੀਵਾਲ, ਚਰਨਪ੍ਰੀਤ ਚੰਨੀ, ਕੁਲਵੀਰ, ਸੁਰਿੰਦਰ ਲਾਡੀ, ਗੁਰਪ੍ਰੀਤ ਢੱਟ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਅਵਸਰ ਤੇ ਮੀਡੀਆ ਤੋਂ ਸੂਰਮਾ ਪੰਜਾਬ ਅਤੇ ਖ਼ਬਰਸਾਰ ਪੰਜਾਬ ਦੇ ਚੀਫ਼ ਐਡੀਟਰ ਅਮਰਜੀਤ ਸਿੰਘ ਜੰਡੂ ਸਿੰਘਾ, ਗੁਰਪ੍ਰੀਤ ਸਿੰਘ ਬੱਧਣ (ਅਜੀਤ ਪ੍ਰਕਾਸ਼ਨ ਸਮੂਹ), ਲਾਲ ਸਿੰਘ ਲਾਲੀ ਤੇ ਪ੍ਰੀਤਮ ਲੁਧਿਆਣਵੀ (ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜ਼ਿ.), ਵਿਸ਼ਵਾ ਮਿੱਤਰ, ਦੀਪਕ ਸੈਣੀ, ਸੋਨੂੰ ਛਾਬੜਾ, ਵਿਸ਼ਾਲ ਬਾਂਸਲ, ਵੀਕੈਂਡ ਰਿਪੋਰਟ ਤੋਂ ਪ੍ਰਦੀਪ ਵਰਮਾ, ਵਿਕਾ ਮਰਵਾਹਾ, ਪ੍ਰਵੀਨ ਨਈਅਰ, ਭੁਪਿੰਦਰ ਸਿੰਘ ਬੁੱਲੋਵਾਲ, ਹਰਭਜ਼ਨ ਵਿਰਦੀ, ਜਸਵਿੰਦਰ ਬੱਲ ਏਕਤਾ ਟੀ. ਵੀ., ਹਰਵਿੰਦਰ ਬਿੰਦੂ, ਕਸ਼ਯਪ ਕ੍ਰਾਂਤੀ ਦੇ ਮੁੱਖ ਸੰਪਾਦਕ ਸ਼੍ਰੀ ਨਰਿੰਦਰ ਕਸ਼ਯਪ, ਵਿਜੇ ਸਿੱਧਮ, ਕਰਮਵੀਰ ਸਿੰਘ, ਬਲਵੀਰ ਸਿੰਘ ਕਰਮ (ਬਲਵੀਰ ਸਿਲਾਈ ਮਸ਼ੀਨ ਆਦਮਪੁਰ), ਇਕਬਾਲ ਸਿੰਘ ਉਭੀ ਭੋਜੋਵਾਲ, ਸੌਰਭ ਮੜੀਆ, ਆਸ਼ੀ ਈਸਪੁਰੀ ਆਦਿ ਨੇ ਵੀ ਆਜ਼ਾਦ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਤਪਾਲ ਖੇਤਾਨ, ਕੌਂਸਲਰ ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਕੌਂਸਲਰ, ਅਸਿੱਸਟੈਂਟ ਇੰਨਕਮ ਟੈਕਸ ਕਮਿਸ਼ਨਰ ਬਲਕਾਰ ਸਿੰਘ, ਜਥੇਦਾਰ ਸੁਖਬੀਰ ਸਿੰਘ ਸ਼ਾਲੀਮਾਰ, ਕਸ਼ਯਪ ਰਾਜਪੂਤ ਐਸੋਸੀਏਸ਼ਨ ਤੋਂ ਗੀਤਕਾਰ ਤੇ ਕਹਾਣੀਕਾਰ ਅਸ਼ੋਕ ਟਾਂਡੀ, ਕਸ਼ਯਪ ਰਾਜਪੂਤ ਮਹਾਂਸਭਾ ਤੋਂ ਚਰਨਜੀਤ ਚੰਨੀ, ਪ੍ਰਕਾਸ਼ ਸਿੰਘ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਸੀਨੀਅਰ ਵਾਈਸ ਚੇਅਰਮੈਨ ਠੇਕੇਦਾਰ ਰਣਜੀਤ ਸਿੰਘ, ਐਸ. ਡੀ. ਓ. ਰਾਮੇਸ਼ ਕੁਮਾਰ, ਐਡਵੋਕੇਟ ਰਜਿੰਦਰ ਬੱਧਣ, ਸਾਂਈਂ ਮਧੂ ਸ਼ਾਹ, ਮਹਿੰਦਰ ਸਿੰਘ ਟੈਲੀਫੋਨ ਵਿਭਾਗ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਜੀ. ਐਨ. ਏ. ਯੂਨੀਵਰਸਿਟੀ ਫਗਵਾੜਾ, ਲਾਇਲਪੁਰ ਖਾਲਸਾ ਕਾਲਜ, ਕੇ. ਐਮ. ਵੀ. ਕਾਲਜ, ਪੀ. ਸੀ. ਐਮ. ਐਸ. ਡੀ. ਕਾਲਜ, ਸੀ. ਟੀ. ਇੰਸਟੀਟਿਊਟ, ਏ. ਪੀ. ਜੇ. ਕਾਲਜ ਆਫ ਫਾਈਨ ਆਰਟਸ, ਸੇਂਟ ਸੋਲਜ਼ਰ ਗਰੁੱਪ, ਐਚ. ਐਮ. ਵੀ. ਕਾਲਜ, ਆਦਿ ਅਦਾਰਿਆਂ ਨੇ ਵੀ ਸ਼ੋਕ ਸੰਦੇਸ਼ ਭੇਜੇਇਸ ਸ਼ਰਧਾਂਜਲੀ ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਉੱਘੇ ਸਟੇਜ ਐਂਕਰ ਬਲਦੇਵ ਰਾਹੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ। ਆਏ ਹੋਏ ਸਾਥੀਆਂ ਵਿਚੋਂ ਹਰ ਕੋਈ ਆਪਣੇ ਖੇਤਰ ਦਾ ਮਾਹਿਰ ਸੀ ਅਤੇ ਸਾਰਿਆਂ ਨਾਲ ਅਜ਼ਾਦ ਪਰਿਵਾਰ ਦੇ ਬਹੁਤ ਚੰਗੇ ਨਿੱਜੀ ਸੰਬੰਧ ਸਨ। ਪਰ, ਸਮੇਂ ਦੀ ਘਾਟ ਕਾਰਣ ਕੁਝ ਇਕ ਸਖ਼ਸ਼ੀਅਤਾਂ ਨੂੰ ਹੀ ਸਟੇਜ ਤੋਂ ਸ. ਅਵਤਾਰ ਸਿੰਘ ਅਜ਼ਾਦ ਜੀ ਨੂੰ ਆਪਣੇ ਸ਼ਬਦਾਂ ਰਾਹੀਂ ਸ਼ਰਧਾਂਜਲੀ ਦੇਣ ਦਾ ਟਾਈਮ ਮਿਲ ਸਕਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸ. ਜਸਵਿੰਦਰ ਸਿੰਘ ਅਜ਼ਾਦ ਜੀ ਨੂੰ ਸਿਰੇਪਾਓ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਅਖੀਰ ਵਿਚ ਸ. ਜਸਵਿੰਦਰ ਸਿੰਘ ਅਜ਼ਾਦ ਨੇ ਆਏ ਹੋਏ ਸਾਰੇ ਸੱਜਣਾ, ਰਿਸ਼ਤੇਦਾਰਾਂ, ਗਾਇਕ ਭਾਈਚਾਰੇ ਅਤੇ ਮੀਡੀਆ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ।

Leave a Reply

Your email address will not be published. Required fields are marked *