ਕਲੀਵਲੈਂਡ ਵਿਚ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ

ਕਲੀਵਲੈਂਡ-ਐਤਵਾਰ ਨੂੰ ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਇਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਸੋਲਨ ਦੇ ਕਮਿਊਨਿਟੀ ਸੈਂਟਰ ਵਿਚ ਆਲੇ ਦੁਆਲੇ ਦਾ ਸਮੁੱਚਾ ਪੰਜਾਬੀ ਭਾਈਚਾਰਾ ਇੱਕਠਾ ਹੋਇਆ ਜਿਸ ਵਿਚ ਕੋਲੰਬਸ ਅਤੇ ਸੈਨਸਨਾਈਟੀ ਤੋਂ ਵੀ ਪੰਜਾਬੀ ਪਰਿਵਾਰ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸ ਇਕੱਠ ਵਿਚ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ, ਬੱਚਿਆਂ, ਔਰਤਾਂ ਅਤੇ ਬਜੁਰਗਾਂ ਸਮੇਤ ਹਾਜਰ ਸਨ ਜਿਹਨਾਂ ਨੇ ਕਿਸਾਨਾਂ ਦੇ ਹੱਕ ਵਿਚ ਵੱਡੇ ਵੱਡੇ ਪੋਸਟਰ, ਬੈਨਰ ਅਤੇ ਲੋਗੋ ਪਕੜੇਹੋਏ ਸਨ। ਕਾਰ ਰੈਲੀ ਦੇ ਸ਼ੁਰੂ ਵਿਚ ਪ੍ਰਬੰਧਕਾਂ ਵਲੋਂ ਇਸ ਕਾਰ ਰੈਲੀ ਦੇ ਮਨੋਰਥ ਬਾਰੇ ਦੱਸਿਆ ਗਿਆ। ਸਭ ਨੂੰ ਮਾਸਕ ਪਾ ਕੇ ਅਤੇ ਸ਼ੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖ ਕੇ ਇਸ ਕਾਰ ਰੈਲੀ ਨੂੰ ਕਾਮਯਾਬ ਕਰਨ ਲਈ ਆਖਿਆ।
ਇਸ ਤੋਂ ਬਾਅਦ ਇਹ ਕਾਰ ਰੈਲੀ ਸੋਲਨ ਤੋਂ ਸ਼ੁਰੂ ਹੋਈ ਜੋ ਵੱਖ ਵੱਖ ਸੜਕਾਂ ਰਾਹੀਂ ਹੁੰਦੀ ਹੋਈ ਕਲੀਵਲੈਂਡ ਡਾਊਨ ਵਿਚ ਪਹੁੰਚੀ। ਸਾਰੇ ਰੂਟ ਦੌਰਾਨ ਪੰਜਾਬੀ ਨੌਜਵਾਨਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਪੋਸਟਰ ਲਹਿਰਾਏ ਗਏ ਅਤੇ ਬੈਨਰਾਂ ਰਾਹੀਂ ਆਪਣਾ ਸੁਨੇਹਾ ਸਮੁੱਚੇ ਕਲੀਵਲੈਂਡ ਵਾਸੀਆਂ ਨੂੰ ਪਹੁੰਚ
ਇਸ ਕਾਰ ਰੈਲੀ ਵਿਚ 500 ਤੋਂ ਜ਼ਿਆਦਾ ਕਾਰਾਂ ਸਨ। ਬਹੁਤ ਠੰਢੇ ਮੌਸਮ ਦੇ ਬਾਵਜੂਦ ਸਮੁੱਚੇ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ ਸਦਕਾ ਇਹ ਕਾਰ ਰੈਲੀ ਆਪਣਾ ਪ੍ਰਭਾਵ ਛੱਡਣ ਅਤੇ ਅਮਰੀਕਾ ਵਾਸੀਆਂ ਨੂੰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਹਨਾਂ ਦੇ ਸੰਘਰਸ਼ ਬਾਰੇ ਸੁਚਾਰੂ ਸੁਨੇਹਾ ਪਹੁੰਚਾਣ ਵਿਚ ਕਾਮਯਾਬ ਰਹੀ।

Leave a Reply

Your email address will not be published. Required fields are marked *