ਰਾਜੂ ਨਾਹਰ ਵੱਲੋਂ ਲਿਖਿਆ, ਦੀਪਾ ਅਰਸ਼ੀ ਵੱਲੋ ਗਾਇਨ ਭਜਨ, ‘ਰੂਪ ਕਰਤਾਰ ਦਾ‘‘ ਰਿਲੀਜ਼
ਚੰਡੀਗੜ (ਪ੍ਰੀਤਮ ਲੁਧਿਆਣਵੀ) : ਧੰਨ ਗੁਰੂ ਰਵਿਦਾਸ ਜੀ, ਮਾਲਕ ਦੁਨੀਆ ਦਾ, ਜ਼ਾਲਮ ਸਰਕਾਰੇ, ਬਾਜਾਂ ਵਾਲੇ ਦੇ ਦੁਲਾਰੇ, ਧੰਨ ਧੰਨ ਮਾਂ ਗੁਜਰੀ, ਕੁਰਬਾਨੀ ਲਾਲਾਂ ਦੀ, ਮੰਨਿਓ ਨਾ ਈਨ ਬੱਚਿਓ, ਧੰਨ ਤੂੰ ਏਂ ਧੰਨ ਤੂੰ ਏਂ ਪੁੱਤਰਾਂ ਦੇ ਦਾਨੀਆਂ, ਦੋ ਲਾਲ ਪਿਆਰੇ ਅਤੇ ਨਾਨਕਾ ਬਦਲ ਆਕੇ ਦੁਨੀਆ ਦੀ ਤਕਦੀਰ ਆਦਿ ਵਰਗੇ ਧਾਰਮਿਕ ਸੁਪਰ ਹਿੱਟ ਗੀਤਾਂ ਦਾ ਰਚੇਤਾ ਗੀਤਕਾਰ ਰਾਜੂ ਨਾਹਰ ਹੁਣ ਲੈਕੇ ਹਾਜ਼ਰ ਹੋਇਆ ਹੈ, ਬਹੁਤ ਹੀ ਖੂਬਸੂਰਤ ਭਜਨ, ‘ਰੂਪ ਕਰਤਾਰ ਦਾ‘। ਮਿਊਜ਼ਿਕ ਕੇਅਰ ਕੰਪਨੀ ਦੁਆਰਾ ਰਿਲੀਜ ਕੀਤੇ ਗਏ ਇਸ ਸ਼ਬਦ ਨੂੰ ਬੁਲੰਦ ਅਵਾਜ਼ ਦਿੱਤੀ ਹੈ, ਬਾਲੀਵੁੱਡ ਗਾਇਕ ਅਮਰ ਅਰਸ਼ੀ ਦੇ ਲਾਡਲੇ ਸ਼ਗਿਰਦ ਗਾਇਕ ਦੀਪਾ ਅਰਸ਼ੀ ਨੇ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਦੀਪ ਮਹਿਰਾ ਨੇ ਅਤੇ ਇਸਦਾ ਵੀਡੀਓ ਸ਼ੂਟ ਕੀਤਾ ਹੈ ਸੁੱਖ ਸੁਖਵਿੰਦਰ ਸਿੰਘ ਨੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਕਿਹਾ, ‘ਉਮੀਦ ਹੈ ਕਿ ਇਹ ਸ਼ਬਦ ਸਾਡੀ ਪੂਰੀ ਟੀਮ ਨੂੰ ਸਰੋਤਿਆਂ ਦੌਰਾਨ ਵਿਸ਼ਾਲਤਾ ਵਿਚ ਲਿਜਾਣ ਲਈ ਖੂਬ ਸਹਾਈ ਹੋਵੇਗਾ।‘